Nitish Kumar Makes History, Sworn in as CM for 10th Time; ਬਿਹਾਰ ਵਿਧਾਨ ਸਭਾ ਚੋਣ 2025 ਵਿੱਚ ਐੱਨ.ਡੀ.ਏ. ਦੀ ਪ੍ਰਚੰਡ ਜਿੱਤ ਤੋਂ ਬਾਅਦ, ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਯਾਨੀਕਿ 20 ਨਵੰਬਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਰਿਕਾਰਡ ਦਸਵੀਂ ਵਾਰ ਸਹੁੰ ਲੈ ਕੇ ਭਾਰਤੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਆਯੋਜਿਤ ਇਸ ਸ਼ਾਨਦਾਰ ਸਮਾਰੋਹ ਵਿੱਚ ਦੇਸ਼ ਦੇ ਨਾਮੀ ਰਾਜਨੀਤਿਕ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਨੀਤੀਸ਼ ਕੁਮਾਰ ਦੇ ਨਾਲ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿੰਹਾ ਨੇ ਉਪਮੁੱਖ ਮੰਤਰੀ ਵਜੋਂ ਸਹੁੰ ਲਈ, ਅਤੇ ਉਨ੍ਹਾਂ ਦੇ ਇਲਾਵਾ ਕਈ ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ।
ਸਹੁੰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੀ ਹਾਜ਼ਰੀ
ਗਾਂਧੀ ਮੈਦਾਨ ਵਿੱਚ ਆਯੋਜਿਤ ਇਸ ਸ਼ਾਨਦਾਰ ਸਹੁੰ ਸਮਾਰੋਹ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਵਿਸ਼ੇਸ਼ ਮਹਿਮਾਨਾਂ ਦਾ ਜਮਾਵੜਾ ਲੱਗਾ। ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਰਾਜਾਂ ਦੇ ਮੁੱਖ ਮੰਤਰੀ ਹਾਜ਼ਰ ਰਹੇ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਮੱਧ ਪ੍ਰਦੇਸ਼ ਦੇ ਮੋਹਨ ਯਾਦਵ ਅਤੇ ਮਹਾਰਾਸ਼ਟਰ ਦੇ ਦੇਵੇਂਦਰ ਫਡਨਵੀਸ ਵਰਗੇ ਪ੍ਰਮੁੱਖ ਆਗੂ ਸ਼ਾਮਲ ਸਨ। ਸਮਾਰੋਹ ਵਿੱਚ ਸੰਸਦ ਮੈਂਬਰ ਮਨੋਜ ਤਿਵਾਰੀ ਅਤੇ ਨਵ-ਨਿਰਵਾਚਿਤ ਵਿਧਾਇਕ ਮੈਥਿਲੀ ਠਾਕੁਰ ਨੇ ਆਪਣੀ ਸਾਂਸਕ੍ਰਿਤਿਕ ਪ੍ਰਸਤੁਤੀ ਵੀ ਦਿੱਤੀ।
ਨੀਤੀਸ਼ ਕੁਮਾਰ ਨੇ ਕਦੋਂ-ਕਦੋਂ ਮੁੱਖ ਮੰਤਰੀ ਪਦ ਦੀ ਸਹੁੰ ਲਈ
ਨੀਤੀਸ਼ ਕੁਮਾਰ ਨੇ ਆਪਣੇ ਰਾਜਨੀਤਕ ਕਰੀਅਰ ਵਿੱਚ ਕੁੱਲ ਦਸਵੀਂ ਵਾਰ ਮੁੱਖ ਮੰਤਰੀ ਪਦ ਦੀ ਸਹੁੰ ਲਈ ਹੈ। ਪਹਿਲੀ ਵਾਰ ਉਹਨਾਂ ਨੇ 3 ਮਾਰਚ 2000 ਨੂੰ ਸਹੁੰ ਲਈ। ਦੂਜੀ ਵਾਰ 24 ਨਵੰਬਰ 2005 ਨੂੰ, ਤੀਜੀ ਵਾਰ 26 ਨਵੰਬਰ 2010 ਨੂੰ, ਚੌਥੀ ਵਾਰ 22 ਫਰਵਰੀ 2015 ਨੂੰ, ਪੰਜਵੀਂ ਵਾਰ 20 ਨਵੰਬਰ 2015 ਨੂੰ, ਛੇਵੀਂ ਵਾਰ 27 ਜੁਲਾਈ 2017 ਨੂੰ, ਸੱਤਵੀਂ ਵਾਰ 16 ਨਵੰਬਰ 2020 ਨੂੰ, ਅੱਠਵੀਂ ਵਾਰ ਅਗਸਤ 2022 ਵਿੱਚ, ਨੌਂਵੀਂ ਵਾਰ 28 ਜਨਵਰੀ 2024 ਨੂੰ ਅਤੇ ਦਸਵੀਂ ਵਾਰ 20 ਨਵੰਬਰ 2025 ਨੂੰ ਸਹੁੰ ਲਈ। ਉਨ੍ਹਾਂ ਦਾ ਇਹ ਦਸਵਾਂ ਕਾਰਜਕਾਲ ਭਾਰਤ ਦੇ ਕਿਸੇ ਵੀ ਮੁੱਖ ਮੰਤਰੀ ਲਈ ਇਕ ਇਤਿਹਾਸਕ ਰਿਕਾਰਡ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।