ਨਵੀਂ ਦਿੱਲੀ: ਮਦਰਾਸ ਦੇ ਸੂਬਾ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਦੇ ਹੋਏ ਤਾਂ ਜੋ ਉਹ ਆਪਣਾ ਰਿਕਾਰਡ ਸਾਫ਼ ਰੱਖਣ ਇਸ ਲਈ ਮਦੂਰੀਆ ਬੈਂਚ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਸਾਰੇ ਅਧਿਕਾਰੀਆਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ਨੋਟਿਸ ‘ਚ ਵਿਆਹਾਂ ‘ਚ ਮਿਲਣ ਵਾਲੇ ਤੋਹਫੇ ਅਤੇ ਕਿਸੇ ਵੀ ਤਰ੍ਹਾਂ ਦਾ ਦਾਜ ਨਾ ਲੈਣ ਦੀ ਹਿਦਾਇਤ ਦਿੱਤੀ ਗਈ ਹੈ। ਇਹ ਸਰਕੂਲਰ ਡੀਜੀਪੀ ਵੱਲੋਂ ਛੇ ਹਫਤਿਆਂ ਦੇ ਅੰਦਰ ਜਾਰੀ ਕੀਤਾ ਜਾਣਾ ਹੈ।
ਇੱਕ ਅੰਗਰੇਜੀ ਅਖ਼ਬਾਰ ਦੀ ਰਿਪੋਰਟ ਮੁਤਾਬਕ, ਅਦਾਲਤ ਨੇ ਕਿਹਾ ਕਿ ਤਮਿਲਨਾਡੂ ਦੇ ਅਧਿਕਾਰੀਆਂ ਲਈ ਪੁਲਿਸ ਅਧਿਕਾਰੀ ਨਿਯਮਾਂ ਦੇ ਅਧੀਨ, ਨਿਯਮ 1964 ‘ਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਇੱਕ ਸਰਕਾਰੀ ਮੁਲਾਜ਼ਮ ਲਈ ਅਚਨਚੇਤ ਵਿਵਹਾਰ ਕਰਨਾ ਗਲਤ ਹੈ। ਨਿਯਮ 4- ‘ਤੋਹਫ਼ੇ, ਇਨਾਮ ਅਤੇ ਦਾਜ ਰੋਕੂ’ ਮੁਤਾਬਕ "ਇਨ੍ਹਾਂ ਨਿਯਮਾਂ ਵਿੱਚ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੂੰ ਪਿਛਲੀ ਪ੍ਰਵਾਨਗੀ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪ੍ਰਵਾਨਗੀ ਜਾਂ ਮਨਜ਼ੂਰੀ ਦੇਣਾ, ਕਿਸੇ ਵੀ ਵਿਅਕਤੀ ਨੂੰ 5000/- ਰੁਪਏ ਤੋਂ ਵੱਧ ਮੁੱਲ ਦਾ ਕੋਈ ਤੋਹਫਾ ਸਵੀਕਾਰ ਕਰਨ ਦੀ ਮਨਜ਼ੂਰੀ ਨਹੀਂ ਹੈ।" ਜਦਕਿ, ਆਮ ਖਾਣਾ, ਲਿਫਟ ਜਾਂ ਹੋਰ ਸਮਾਜਿਕ ਕੰਮਾਂ ਨੂੰ ਤੋਹਫ਼ੇ ਵਜੋਂ ਨਹੀਂ ਮੰਨਿਆ ਜਾਵੇਗਾ।
ਅਦਾਲਤ ਨੇ ਕਿਹਾ ਹੈ, "ਸਰਕਾਰੀ ਕਰਮਚਾਰੀ ਦਾ ਸੇਵਾ ਰਿਕਾਰਡ ਸਾਫ ਹੋਣਾ ਜ਼ਰੂਰੀ ਹੈ। ਦਫ਼ਤਰ ਦੇ ਅੰਦਰ ਅਤੇ ਬਾਹਰ ਉਸ ਦਾ ਵਤੀਰਾ ਅਤੇ ਆਪਣੀ ਡਿਊਟੀ ਦਾ ਪ੍ਰਦਰਸ਼ਨ ਕਰਦੇ ਹੋਏ ਜਾਂ ਨਾ ਕਰਦੇ ਹੋਏ ਵੀ ਚੰਗਾ ਹੋਣਾ ਚਾਹੀਦਾ ਹੈ। ਜਨਤਕ ਨੌਕਰ ਤੋਂ ਆਸ ਹੈ ਕਿ ਉਹ ਜਨਤਾ 'ਚ ਚੰਗੇ ਚਾਲ-ਚਲਣ ਨੂੰ ਕਾਇਮ ਕਰੇ।"
ਪੁਲਿਸ ਮੁਲਾਜ਼ਮਾਂ ਵੱਲੋਂ ਤੋਹਫ਼ੇ ਸਵੀਕਾਰਨ 'ਤੇ ਹਾਈਕੋਰਟ ਸਖ਼ਤ, ਦਿੱਤੇ ਇਹ ਹੁਕਮ
ਏਬੀਪੀ ਸਾਂਝਾ
Updated at:
06 Jul 2019 05:23 PM (IST)
ਮਦਰਾਸ ਦੇ ਸੂਬਾ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਦੇ ਹੋਏ ਤਾਂ ਜੋ ਉਹ ਆਪਣਾ ਰਿਕਾਰਡ ਸਾਫ਼ ਰੱਖਣ ਇਸ ਲਈ ਮਦੂਰੀਆ ਬੈਂਚ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਸਾਰੇ ਅਧਿਕਾਰੀਆਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਹੈ।
- - - - - - - - - Advertisement - - - - - - - - -