ਪੰਜਾਬ ਯੂਨੀਵਰਸਿਟੀ ’ਚ ਨਹੀਂ ਮਿਲਣਗੇ ਸਮੋਸੇ, ਪੈਟੀਆਂ ਤੇ ਚਿਪਸ
ਏਬੀਪੀ ਸਾਂਝਾ | 01 Oct 2018 08:39 PM (IST)
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਯੂਜੀਸੀ ਦੀਆਂ ਗਾਈਡਲਾਈਨਜ਼ ਮੁਤਾਬਕ ਹੁਣ ਜੰਕ ਫੂਡ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਕੈਂਪਸ ਵਿੱਚ ਹੁਣ ਕੋਲਡ ਡਰਿੰਕ, ਸਮੋਸੇ, ਪੈਟੀ, ਚਿਪਸ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਖਾਣ ਲਈ ਨਹੀਂ ਮਿਲਣਗੀਆਂ। ਪੰਜਾਬ ਯੂਨੀਵਰਸਿਟੀ ਪ੍ਰਬੰਧਕਾਂ ਮੁਤਾਬਕ ਜੰਕ ਫੂਡ ਵੇਚਣ ਵਾਲੀ ਕੰਟੀਨ ਜਾਂ ਮੈੱਸ ਨੂੰ ਜ਼ੁਰਮਾਨਾ ਲਗਾਇਆ ਜਾਵੇਗਾ। ਡੀਐੱਸਡਬਲਿਊ ਅਮੈਨੂਅਲ ਨਾਹਰ ਨੇ ਕਿਹਾ ਕਿ ਨੋਟਿਸ ਜਾਰੀ ਕਰਨ ਤੋਂ ਬਾਅਦ ਸਾਰੀਆਂ ਕੰਟੀਨਾਂ ਅਤੇ ਮੈੱਸਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਵਿਦਿਆਰਥੀਆਂ ਤਕ ਜੰਕ ਫੂਡ ਨਾ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਇਸ ਉਪਰਲੇ ਨਾਲ ਵਿਦਿਆਰਥੀ ਸਿਹਤਮੰਦ ਖਾਣਾ ਖਾਣਗੇ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਗੇ।