ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ‘ਚ ਅੱਜ ਤੋਂ ਦੋ ਪਹੀਆ ਵਾਹਨ ਚਾਲਕਾਂ ਲਈ ਵੱਡਾ ਫੈਸਲਾ ਲਾਗੂ ਹੋ ਗਿਆ ਹੈ। ਅੱਜ ਤੋਂ ਬਗੈਰ ਹੈਲਮੈਟ ਦੋਪਹਿਆ ਚਾਲਕਾਂ ਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਤੇਲ ਨਹੀਂ ਮਿਲੇਗਾ। ਇਹ ਫੈਸਲਾ ਸੜਕ ਹਾਦਸਿਆਂ ‘ਚ ਹੋ ਰਹੇ ਵਾਧੇ ਕਰਕੇ ਲਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਬੀਐਨ ਸਿੰਘ ਨੇ ਕਿਹਾ ਕਿ ਸੜਕ ਹਾਦਸਿਆਂ ‘ਚ ਹੋ ਰਹੇ ਵਾਧੇ ਦੇ ਮਕਸਦ ਨੂੰ ਲੈ ਕੇ ਇੱਕ ਜੂਨ ਤੋਂ ਦੋਪਹਿਆ ਚਾਲਕਾਂ ਲਈ ‘ਹੈਲਮੈਟ ਨਹੀਂ ਤਾਂ ਤੇਲ ਨਹੀਂ” ਫਾਰਮੂਲਾ ਅਪਨਾਇਆ ਗਿਆ ਹੈ।




ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਥੇ ਦੇ ਸਾਰੇ ਪੰਪ ਮਾਲਕਾਂ ਨੂੰ ਇਸ ਬਾਰੇ ਆਦੇਸ਼ ਜਾਰੀ ਕਰ ਦਿੱਤੇ ਹਏ ਹਨ ਕਿ ਇੱਕ ਜੂਨ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਬਗੈਰ ਹੈਲਮੈਟ ਤੇਲ ਪਵਾਉਣ ਆਉਣ ਵਾਲੇ ਦੋਪਹਿਆ ਚਾਲਕਾਂ ਨੂੰ ਤੇਲ ਨਾ ਦਿੱਤਾ ਜਾਵੇ।



ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਨੂੰ ਸਾਰੇ ਪੰਪ ਮਾਲਕਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਨੇ ਵੀ ਇਸ ਨਿਯਮ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖਿਲਾਫ ਪ੍ਰਸਾਸ਼ਨ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ।



ਅੰਕੜੇ ਦਸਦੇ ਹਨ ਕਿ ਬਗੈਰ ਹੈਲਮੈਟ ਸਵਾਰੀ ਕਰ ਰਹੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਨ੍ਹਾਂ ਹਾਦਸਿਆਂ ‘ਚ ਜਿੱਥੇ ਕਈਆਂ ਦੀ ਜਾਨ ਗਈ ਹੈ ਤਾਂ ਉਧਰ ਹੀ ਕਾਫੀ ਗਿਣਤੀ ‘ਚ ਲੋਕ ਗੰਭੀਰ ਜ਼ਖ਼ਮੀ ਹੋ ਹਸਪਤਾਲ ‘ਚ ਵੀ ਗਏ ਹਨ।