ਇਸ ਦੇ ਨਾਲ ਹੀ ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਵਜੋਂ ਕੇਰਲ ਤੋਂ ਕਾਂਗਰਸ ਦੇ ਲੀਡਰ ਕੇ ਸੁਰੇਸ਼ ਨੂੰ ਵੀ ਚੁਣੇ ਜਾਣ ਦੀ ਗੱਲ ਚੱਲ ਰਹੀ ਹੈ। ਕੇ ਸੁਰੇਸ਼ ਕੇਰਲ ਤੋਂ ਛੇ ਵਾਰ ਸਾਂਸਦ ਚੁਣੇ ਗਏ ਹਨ ਤੇ ਦਲਿਤ ਨੇਤਾ ਵੀ ਹਨ। ਲੋਕ ਸਭਾ ਦਾ ਲੀਡਰ ਹੁਣ ਸੋਨੀਆ ਗਾਂਧੀ ਨੂੰ ਚੁਣਨਾ ਹੈ। ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਬੈਠ ਵਿੱਚ ਆਉਣ ਵਾਲੇ ਸੈਸ਼ਨ ਲਈ ਰਣਨੀਤੀ 'ਤੇ ਵੀ ਚਰਚਾ ਹੋ ਰਹੀ ਹੈ।
ਇਸ ਬੈਠਕ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ 52 ਸਾਂਸਦ ਇੰਚ-ਇੰਚ ਦੀ ਲੜਾਈ ਲੜਨਗੇ ਤੇ ਸੰਸਦ ਵਿੱਚ ਹਮਲਾਵਰ ਰੁਖ਼ ਬਰਕਰਾਰ ਰੱਖਣਗੇ। ਦੱਸ ਦੇਈਏ ਕਾਂਗਰਸ ਨੂੰ ਚੋਣਾਂ ਵਿੱਚ ਕੁੱਲ 52 ਸੀਟਾਂ ਮਿਲੀਆਂ ਹਨ। ਇਸ ਵਜ੍ਹਾ ਕਰਕੇ ਉਸ ਨੂੰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਲੀਡਰ ਦੀ ਜ਼ਿੰਮੇਵਾਰੀ ਨਹੀਂ ਮਿਲੇਗੀ।