ਮੁੰਬਈ: ਸ਼ਹਿਰ ਦੇ ਬੋਰੀਵਲੀ ਇਲਾਕੇ ਵਿੱਚ ਇੱਕ ਦੁਕਾਨਦਾਰ ਟੌਇਲਟ ਦੇ ਪਾਣੀ ਵਿੱਚ ਇਡਲੀ ਬਣਾ ਕੇ ਲੋਕਾਂ ਨੂੰ ਖਵਾਉਂਦਾ ਸੀ। ਕਿਸੇ ਸ਼ਖ਼ਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ। ਮਾਮਲਾ ਸਾਹਮਣੇ ਆਉਣ ਬਾਅਦ ਲੋਕਾਂ ਵਿੱਚ ਕਾਫੀ ਗੁੱਸਾ ਦਿੱਸ ਹੈ। ਇਡਲੀ ਦੀ ਦੁਕਾਨ ਬੋਰੀਵਲੀ ਰੇਲਵੇ ਪਲੇਟਫਾਰਮ ਨੰਬਰ 3 'ਤੇ ਸਥਿਤ ਪਾਰਕਿੰਗ ਦੇ ਕੋਲ ਦੀ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਦੁਕਾਨਦਾਰ ਫਰਾਰ ਹੈ। ਹਾਲੇ ਤਕ ਉਸ ਖ਼ਿਲਾਫ਼ ਕੋਈ FIR ਦਰਜ ਨਹੀਂ ਹੋਈ।


ਬੋਰੀਵਲੀ ਜੀਆਰਪੀ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੰਜੇ ਪਾਟਿਲ ਨੇ ਕਿਹਾ ਕਿ ਇਡਲੀ ਦੀ ਇਹ ਦੁਕਾਨ ਬੋਰੀਵਲੀ ਪਲੇਟਫਾਰਮ ਨੰਬਰ ਤਿੰਨ 'ਤੇ ਪਾਰਕਿੰਗ ਕੋਲ ਹੈ। ਇੱਥੇ ਨਾਲ ਹੀ ਟੌਇਲਟ ਹੈ। ਮਾਮਲੇ ਬਾਰੇ ਹਾਲੇ ਤਕ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਸ਼ਿਕਾਇਤ ਮਿਲੇਗੀ ਤਾਂ ਕਾਰਵਾਈ ਕੀਤੀ ਜਾਏਗੀ। ਇਸ ਬਾਰੇ ਪੱਕੀ ਜਾਣਕਾਰੀ ਨਹੀਂ ਮਿਲੀ ਕਿ ਵੀਡੀਓ ਕਦੋਂ ਦੀ ਹੈ।



ਇਡਲੀ ਵਾਲੀ ਦੁਕਾਨ ਦੇ ਨਾਲ ਹੀ ਇੱਕ ਸ਼ਿਕੰਜਵੀ ਵੇਚਣ ਵਾਲੇ ਅਨੰਦ ਨੇ ਦੱਸਿਆ ਕਿ ਇਡਲੀ ਵਾਲਾ ਅੰਨਾ ਪਿਛਲੇ 8-10 ਸਾਲ ਤੋਂ ਇੱਥੇ ਇਡਲੀ ਦਾ ਧੰਦਾ ਕਰ ਰਿਹਾ ਹੈ ਪਰ ਕਦੇ ਉਸ 'ਤੇ ਸ਼ੱਕ ਨਹੀਂ ਹੋਇਆ। ਉਸ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਹੀ ਕਿਸੇ ਨੇ ਉਸ ਦੀ ਇਹ ਵੀਡੀਓ ਬਣਾਈ ਹੈ।