ਨਵੀਂ ਦਿੱਲੀ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਿਛਲੇ ਦਿਨਾਂ ਤੋਂ 2000 ਰੁਪਏ ਦੇ ਨੋਟ ਨੂੰ ਲੈ ਕੇ ਖ਼ਬਰ ਫੈਲ ਰਹੀ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰ ਫੈਲਾਈ ਜਾ ਰਹੀ ਹੈ ਕਿ 2000 ਰੁਪਏ ਦੇ ਨੋਟ 31 ਦਸੰਬਰ ਤੋਂ ਬਾਅਦ ਬੰਦ ਹੋ ਜਾਣਗੇ ਤੇ ਇਨ੍ਹਾਂ ਨੂੰ ਬੈਂਕ ‘ਚ 31 ਦਸੰਬਰ ਤਕ ਜਮ੍ਹਾ ਕਰਵਾ ਲਓ।


ਅਸੀਂ ਤੁਹਾਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਖ਼ਬਰ ਦਾ ਸੱਚ ਦੱਸਣ ਜਾ ਰਹੇ ਹਾਂ। ਅਸਲ ‘ਚ ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕਰਨ ਵਾਲੀ ਤਸਵੀਰਾਂ ‘ਚ ਇਹ ਕਿਹਾ ਜਾ ਰਿਹਾ ਹੈ ਕਿ 2020 ‘ਚ ਕੇਂਦਰ ਸਰਕਾਰ ਨਵੇਂ 2000 ਰੁਪਏ ਤੇ 1000 ਰੁਪਏ ਦੇ ਨੋਟ ਲਿਆਉਣ ਵਾਲੀ ਹੈ।

ਇਸ ਮੈਸੇਜ ਬਿਲਕੁਲ ਗਲਤ ਹੈ। ਇਸ ਖ਼ਬਰ ਦਾ ਆਰਬੀਆਈ ਨੇ ਪੰਜ ਦਸੰਬਰ ਨੂੰ ਖੰਡਨ ਕੀਤਾ ਹੈ। ਆਰਬੀਆਈ ਨੇ ਇਸ ਬਾਰੇ ਬਿਆਨ ਜਾਰੀ ਕਰ ਕਿਹਾ ਕਿ ਇਹ ਸਾਰੀਆਂ ਖ਼ਬਰਾਂ ਮਹਿਜ਼ ਅਫਵਾਹਾਂ ਹਨ। ਬੈਂਕ ਨੇ ਇਸ ਬਾਰੇ ਕੋਈ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ 10 ਦਸੰਬਰ ਨੂੰ ਸੰਸਦ 'ਚ ਪ੍ਰਸ਼ਨਕਾਲ ਦੌਰਾਨ ਸਪਸ਼ਟ ਤੌਰ ‘ਤੇ ਕਿਹਾ ਸੀ ਕਿ ਸਰਕਾਰ 2000 ਰੁਪਏ ਦੇ ਨੋਟ ਨੂੰ ਬੰਦ ਨਹੀਂ ਕਰਨ ਜਾ ਰਹੀ ਹੈ। ਨੋਟ ਬੰਦ ਹੋਣ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ।