ਕੋਹਰਾ ਅਤੇ ਖ਼ਰਾਬ ਮੌਸਮ ਦੀ ਮਾਰ ਰੇਲਵੇ ‘ਤੇ ਵੀ ਦਿਖਣ ਨੂੰ ਮਿਲ ਰਿਹਾ ਹੈ। ਕੋਹਰਾ ਅਤੇ ਘੱਟ ਵਿਜ਼ੀਵਿਲਟੀ ਕਰਕੇ ਦਿੱਲੀ ਤੋਂ ਆਉਣ ਵਾਲੀਆਂ ਕਰੀਬ 15 ਰੇਲਾਂ ਆਪਣੇ ਤੈਅ ਸਮੇਂ ਤੋਂ ਦੇਰੀ ‘ਤੇ ਚਲ ਰਹੀਆਂ ਹਨ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ ਕਰਕੇ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਸਰ ਸਾਫ ਨਜ਼ਰ ਆ ਰਿਹਾ ਹੈ। ਇਸ ਕਰਕੇ ਹਿਮਾਚਲ ‘ਚ ਵੀ ਬਰਫਬਾਰੀ ਹੋ ਰਹੀ ਹੈ। ਜੰਮੂ–ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦ ਉਪਰੀ ਖੇਤਰਾਂ ‘ਚ ਬਰਫਬਾਰੀ ਨਾਲ ਤਾਪਮਾਨ ਸਿਫਰ ‘ਤੇ ਪਹੁੰਚ ਗਿਆ ਹੈ।
ਇੱਕ ਪਾਸੇ ਸਥਾਨਿਕ ਲੋਕਾਂ ਨੂੰ ਇਸ ਮੌਸਮ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਸੈਲਾਨੀ ਇਸ ਮੌਸਮ ਦਾ ਲੁਤਫ ਲੈ ਰਹੇ ਹਨ। ਉਧਰ ਪੰਜਾਬ-ਹਰਿਆਣਾ ‘ਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਹਿਰੇ ਮੁਸਕੁਰਾਹਟ ਲਿਅਓਦੀ ਹੈ। ਫਸਲ ਨੂੰ ਮੀਂਹ ਨਾਲ ਫਾਈਦਾ ਜ਼ਰੂਰ ਮਿਲੇਗਾ।