ਨਵੀਂ ਦਿੱਲੀ: ਉੱਤਰੀ ਭਾਰਤ ਠੰਡ ਦੀ ਲਪੇਟ 'ਚ ਹੈ ਤੇ ਆਉਣ ਵਾਲੇ ਦਿਨਾਂ 'ਚ ਠੰਡ 'ਚ ਹੋਰ ਇਜ਼ਾਫਾ ਹੋਵੇਗਾ। ਅਜਿਹੇ 'ਚ ਮੌਸਮ ਵਿਭਾਗ ਨੇ ਘਰ ਬੈਠੇ ਜਾਂ ਨਵੇਂ ਸਾਲ ਦੀ ਪਾਰਟੀ 'ਚ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਸ਼ੀਤਲਹਿਰ ਦੌਰਾਨ ਸ਼ਰਾਬ ਪੀਣਾ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ 28 ਦਸੰਬਰ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ ਤੇ ਉੱਤਰੀ ਰਾਜਸਥਾਨ 'ਚ ਭਿਆਨਕ ਸ਼ੀਤਲਹਿਰ ਚੱਲਣ ਦਾ ਅੰਦਾਜ਼ਾ ਹੈ ਤੇ ਇਸ ਦੌਰਾਨ ਫਲੂ, ਜ਼ੁਕਾਮ, ਨੱਕ ਤੋਂ ਖੂਨ ਨਿੱਕਲਣ ਜਿਹੀਆਂ ਸਮੱਸਿਆਵਾਂ ਹੋਣ ਦਾ ਖਦਸ਼ਾ ਹੈ। ਜੋ ਅਜਿਹੀਆਂ ਦਿੱਕਤਾਂ ਨਾਲ ਜੂਝ ਰਹੇ ਹਨ ਲੰਬੇ ਸਮੇਂ ਤਕ ਠੰਡ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧੇਗੀ।
ਮੌਸਮ ਵਿਭਾਗ ਵੱਲੋਂ ਕਿਹਾ ਗਿਆ, 'ਸ਼ਰਾਬ ਨਾ ਪੀਓ'। ਇਸ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਘਟ ਸਕਦਾ ਹੈ। ਘਰ 'ਚ ਰਹੋ। ਵਿਟਾਮਿਨ ਸੀ ਵਾਲੇ ਫਲਾਂ ਦਾ ਸੇਵਨ ਕਰੋ। ਆਪਣੀ ਚਮੜੀ ਨਰਮ ਰੱਖੋ ਤਾਂ ਕਿ ਕੜਾਕੇ ਦੀ ਠੰਡ 'ਚ ਪ੍ਰਭਾਵ ਤੋਂ ਬਚਿਆ ਜਾ ਸਕੇ।'
ਜੰਮੂ-ਕਸ਼ਮੀਰ, ਲੱਦਾਖ 'ਚ ਐਤਵਾਰ, ਸੋਮਵਾਰ ਬਰਫਬਾਰੀ ਹੋਣ ਦੇ ਆਸਾਰ
ਜੰਮੂ-ਕਸ਼ਮੀਰ ਤੇ ਲੱਦਾਖ 'ਚ ਅੱਤ ਦੀ ਸਰਦੀ ਦੀ ਚਿਲਾਈ ਕਲਾਂ ਦੇ ਵਿਚ ਸ਼ੀਤ ਲਹਿਰ ਜਾਰੀ ਹੈ। ਸ਼ਨੀਵਾਰ ਮੌਸਮ ਵਿਭਾਗ ਨੇ ਐਤਵਾਰ ਤੇ ਸੋਮਵਾਰ ਜੰਮੂ-ਕਸ਼ਮੀਰ ਤੇ ਲੱਦਾਖ 'ਚ ਹਲਕੀ ਤੋਂ ਮੱਧਮ ਬਰਫਬਾਰੀ ਹੋਣ ਦੀ ਗੱਲ ਆਖੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ