ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ’ਚ ਅਲਰਟ ਜਾਰੀ
ਏਬੀਪੀ ਸਾਂਝਾ | 26 Feb 2019 03:06 PM (IST)
ਚੰਡੀਗੜ੍ਹ: ਭਾਰਤੀ ਹਵਾਈ ਫੌਜ ਨੇ ਪੁਲਵਾਮਾ ਹਮਲੇ ਦੇ 13 ਦਿਨਾਂ ਬਾਅਦ ਐਲਓਸੀ ਦੇ ਅੰਦਰ ਜਾ ਕੇ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰ ਦਿੱਤਾ। ਭਾਰਤ ਦੀ ਇਸ ਕਾਰਵਾਈ ਬਾਅਦ ਚੰਡੀਗੜ੍ਹ ਏਅਰਬੇਸ ਸਮੇਤ ਉੱਤਰੀ ਭਾਰਤ ਦੇ ਮਹੱਤਵਪੂਰਨ ਇਲਾਕਿਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਭਾਰਤੀ ਹਮਲੇ ਬਾਅਦ ਪੰਜਾਬ ਤੇ ਚੰਡੀਗੜ੍ਹ ਸਮੇਤ ਸਰਹੱਦੀ ਇਲਾਕਿਆਂ ਦੇ ਏਅਰਬੇਸ ਅਲਰਟ ’ਤੇ ਰੱਖੇ ਗਏ ਹਨ। ਇਸ ਸਬੰਧੀ ਏਅਰ ਕਮੋਡੋਰ ਐਸ ਸ੍ਰੀਨਿਵਾਸ ਨੇ ਕਿਹਾ ਕਿ ਚੰਡੀਗੜ੍ਹ ਸਟੇਸ਼ਨ ਹਾਈ ਅਲਰਟ ’ਤੇ ਹੈ। ਇੱਥੇ ਫਿਊਲ ਸਮੇਤ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਹੇ ਹਨ। ਸ੍ਰੀਨਿਵਾਸ ਨੇ ਕਿਹਾ ਕਿ ਏਅਰ ਡਿਫੈਂਸ ਤੇ ਗਰਾਊਂਡ ਡਿਫੈਂਸ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਦੱਸਿਆ ਜਾਂਦਾ ਹੈ ਕਿ ਅੱਜ ਏਅਰ ਵਾਈਸ ਮਾਰਸ਼ਲ ਚਡੀਗੜ੍ਹ ਆਉਣ ਵਾਲੇ ਸੀ ਪਰ ਉਹ ਆ ਨਹੀਂ ਸਕੇ।