ਚੰਡੀਗੜ੍ਹ: ਚੋਣ ਕਮਿਸ਼ਨ ਨੇ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਮੁਤਾਬਕ ਵੀਵੀਪੈਟ ਪਰਚੀਆਂ ਤੇ ਈਵੀਐਮ ਗਿਣਤੀ ਵਿਚਾਲੇ ਇੱਕ ਵੀ ਵੋਟ ਬੇਮੇਲ ਨਹੀਂ ਸੀ। ਮੀਡੀਆ ਰਿਪੋਰਟ ਮੁਤਾਬਕ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਬੰਧਤ ਰਿਪੋਰਟ ਸੌਂਪ ਦਿੱਤੀ ਹੈ।


ਮੁੱਖ ਚੋਣ ਅਧਿਕਾਰੀਆਂ ਮੁਤਾਬਕ 20,625 ਵੀਵੀਪੈਟ ਵਿੱਚੋਂ ਇੱਕ ਵੀ ਮਿਲਾਨ ਗ਼ਲਤ ਸਾਬਤ ਨਾ ਹੋਣ ਦੀ ਰਿਪੋਰਟ ਹੈ। ਆਮ ਚੋਣਾਂ ਵਿੱਚ ਚੋਣ ਕਮਿਸ਼ਨ ਵੱਲੋਂ 22.3 ਬੈਲੇਟ ਯੂਨਿਟ, 16.3 ਲੱਖ ਕੰਟਰੋਲ ਯੂਨਿਟ ਤੇ 17.3 ਲੱਖ ਵੀਵੀਪੈਟ ਦਾ ਇਸਤੇਮਾਲ ਕੀਤਾ ਗਿਆ।



ਦੱਸ ਦੇਈਏ ਇਨ੍ਹਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਈਵੀਐਮਜ਼ ਤੇ ਵੀਵੀਪੈਟ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ ਸੀ ਜਿਸ ਪਿੱਛੋਂ ਸੁਪਰੀਮ ਕੋਰਟ ਨੇ ਪ੍ਰਤੀ ਵਿਧਾਨ ਸਭਾ ਹਲਕੇ ਇੱਕ ਵੀਵੀਪੈਟ ਦੀ ਬਜਾਏ ਪੰਜ ਪੋਲਿੰਗ ਸਟੇਸ਼ਨਾਂ 'ਚ ਵੀਵੀਪੈਟ ਮਸ਼ੀਨਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ ਸੀ।