ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਅਲੀਗੜ੍ਹ ਤੋਂ ਬੀਜੇਪੀ ਸੰਸਦ ਮੈਂਬਰ ਸਤੀਸ਼ ਗੌਤਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸੀਟੀ ‘ਚ ਲੱਗੀ ਮੁਹਮੰਦ ਅਲੀ ਜਿਨਾਹ ਦੀ ਤਸਵੀਰ ਨੂੰ ਪਾਕਿਸਤਾਨ ਭੇਜਣ ਦੀ ਗੱਲ ਕਹੀ। ਇਸ ਬਿਆਨ ‘ਤੇ ਮਹੀਨਿਆਂ ਪਹਿਲਾਂ ਸ਼ਾਂਤ ਹੋਇਆ ਵਿਵਾਦ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦੇ ਬਿਆਨ ਤੋਂ ਬਾਅਦ ਏਐਮਯੂ ਦੇ ਮੈਂਬਰਾਂ ਸਮੇਤ ਕੁਝ ਮੁਸਲਿਮ ਧਰਮ ਗੁਰੂਆਂ ਨੇ ਇਸ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ।


ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਵਿਦੀਆਰਥੀ ਯੁਨੀਅਨ ਸਕੱਤਰ ਹੁਜ਼ੈਫਾ ਆਮਿਰ ਨੇ ਕਿਹਾ, “ਜਿਨਾਹ ਦੀ ਤਸਵੀਰ ਤਾਂ ਛੱਡੋ, ਉਹ ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਦੇ ਇੱਕ ਪੱਤੇ ਨੂੰ ਵੀ ਛੁਹ ਨਹੀਂ ਸਕਦੇ। ਅਲੀਗੜ੍ਹ ਮੁਸਲਿਮ ਯੁਨੀਵਰਸੀਟੀ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ।”

ਮੁਸਲਿਮ ਧਰਮ ਗੁਰੂ ਮੁਫਤੀ ਜ਼ਾਹਿਦ ਨੇ ਸੰਸਦ ਸਤੀਸ਼ ਗੌਤਮ ਦੇ ਬਿਆਨ ਨੂੰ ਫਾਲਤੂ ਕਿਹਾ। ਉਨ੍ਹਾਂ ਨੇ ਕਿਹਾ, “ਜਿੱਤਣ ਤੋਂ ਬਾਅਦ ਸੰਸਦ ਸਤੀਸ਼ ਗੌਤਮ ਨੂੰ ਖੁਦਾ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ, ਨਾ ਕੀ ਫਾਲਤੂ ਦੀ ਬਿਆਨਬਾਜ਼ੀ। ਜਿਨਾਹ ਨੂੰ ਛੱਡ ਜੇਕਰ ਉਹ ਵਿਕਾਸ ‘ਤੇ ਧਿਆਨ ਦੇਣ ਤਾਂ ਜ਼ਿਆਦਾ ਚੰਗਾ ਹੋਵੇਗਾ।”



ਜੇਕਰ ਸਤੀਸ਼ ਗੌਤਮ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਿਨਾਹ ਦੀ ਤਸਵੀਰ ਨੂੰ ਲੈ ਕੇ ਬਿਆਨ ਦਿੱਤਾ, “ਜਿੰਨਾ ਦੀ ਘਰ ਵਾਪਸੀ ਯਾਨੀ ਪਾਕਿਸਤਾਨ ਜਾਣਾ ਤੈਅ ਹੈ। ਭਾਵੇਂ ਉਹ ਕੁਰਿਅਰ ਤੋਂ ਜਾਣ ਜਾਂ ਫਲਾਈਟ ਤੋਂ, ਪਰ ਇਸ ਵਾਰ ਉਹ ਪਾਕਿਸਤਾਨ ਜਾ ਕੇ ਹੀ ਰਹਿਣਗੇ।” ਸਤੀਸ਼ ਗੌਤਮ ਦੂਜੀ ਵਾਰ ਅਲੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ ਹਨ।