ਨਵੀਂ ਦਿੱਲੀ: ਪੀਐਮ ਨਰੇਂਦਰ ਮੋਦੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਨੁਮਾਇੰਦਗੀ ‘ਚ ਬੀਜੇਪੀ ਨੇ ਇਤਿਹਾਸ ਰਚ ਦਿੱਤਾ ਹੈ। ਇਸ ਵਾਰ 16 ਅਜਿਹੇ ਸੰਸਦ ਮੈਂਬਰ ਹਨ, ਜੋ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਹਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਫਰਕ ਨਾਲ ਜਿੱਤਣ ਵਾਲੇ ਸੰਸਦ ਗੁਜਰਾਤ ਦੀ ਨਵਸਾਰੀ ਸੀਟ ਤੋਂ ਭਾਜਪਾ ਉਮੀਦਵਾਰ ਸੀ.ਆਰ. ਪਾਟਿਲ ਹਨ। ਜਿਨ੍ਹਾਂ ਨੇ ਆਪਣੇ ਵਿਰੋਧੀ ਨੂੰ 6,89,668 ਵੋਟਾਂ ਨਾਲ ਹਰਾਇਆ ਹੈ।

  • ਇਸ ਤੋਂ ਇਲਾਵਾ ਅਜਿਹੇ ਹੋਰ ਸੰਸਦ ਮੈਂਬਰਾਂ ਬਾਰੇ ਵੀ ਜਾਣੋ ਜੋ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਲਾ ਜਿੱਤੇ ਹਨ।


 

  • ਹਰਿਆਣਾ ਦੇ ਕਰਨਾਲ ਤੋਂ ਬੀਜੇਪੀ ਦੇ ਸੰਜੇ ਭਾਟੀਆ ਨੇ ਕਾਂਗਰਸ ਉਮੀਦਵਾਰ ਕੁਲਦੀਪ ਸ਼ਰਮਾ ਨੂੰ 6,56,142 ਵੋਟਾਂ ਨਾਲ ਮਾਤ ਦਿੱਤੀ।


  • ਹਰਿਆਣਾ ਦੇ ਹੀ ਫਰੀਦਾਬਾਦ ਤੋਂ ਬੀਜੇਪੀ ਦੇ ਕ੍ਰਿਸਨਪਾਲ ਨੇ ਕਾਂਗਰਸ ਦੇ ਅਵਤਾਰ ਸਿੰਘ ਭਵਾਨਾ ਨੂੰ 6,38,293 ਵੋਟਾਂ ਦੇ ਵੱਡੇ ਮਾਰਜਨ ਨਾਲ ਹਰਾਇਆ।


  • ਰਾਜਸਥਾਨ ਦੇ ਭਲਿਵਾੜਾ ‘ਚ ਬੀਜੇਪੀ ਦੇ ਸੁਭਾਸ਼ ਚੰਦਰ ਬਹੇੜੀਆ ਨੇ ਕਾਂਗਰਸ ਦੇ ਰਾਮ ਪਾਲ ਸ਼ਰਮਾ ਨੂੰ 6,12,000 ਵੋਟਾਂ ਤੋਂ ਹਰਾਇਆ।


  • ਗੁਜਰਾਤ ਦੇ ਵਡੋਦਰਾ ਤੋਂ ਰਾਜਨਬੇਨ ਭੱਟ ਨੇ ਕਾਂਗਰਸ ਦੇ ਪ੍ਰਸ਼ਾਂਤ ਪਟੇਲ ਨੂੰ 5,89,177 ਵੋਟਾਂ ਨਾਲ ਪਿੱਛੇ ਛੱਡਿਆ।


  • ਪੱਛਮੀ ਦਿੱਲੀ ਸੀਟ ‘ਤੇ ਬੀਜੇਪੀ ਪ੍ਰਵੇਸ਼ ਵਰਮਾ ਨੇ ਕਾਂਗਰਸ ਦੇ ਮਹਾਬਲ ਮਿਸ਼ਰਾ ਨੂੰ 5,78,486 ਵੋਟਾਂ ਨਾਲ ਹਰਾਇਆ।


  • ਰਾਜਸਥਾਨ ਦੇ ਚਿੱਤੌੜਗੜ੍ਹ ਤੋਂ ਬੀਜੇਪੀ ਦੇ ਚੰਦਰ ਪ੍ਰਕਾਸ਼ ਜੋਸ਼ੀ ਨੇ ਕਾਂਗਰਸ ਦੇ ਗੋਪਾਲ ਸਿੰਘ ਸ਼ੇਖਾਵਤ ਨੂੰ 5,76,247  ਵੋਟਾਂ ਨਾਲ ਹਰਾਇਆ।


  • ਬੀਜੇਪੀ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੀ ਗਾਂਧੀ ਨਗਰ ਸੀਟ ਤੋਂ ਕਾਂਗਰਸ ਦੇ ਸੀਜੇ ਚਾਵੜਾ ਨੂੰ 5,57,014 ਵੋਟਾਂ ਦਾ ਫਰਕ ਪਾ ਕੇ ਮਾਤ ਦਿੱਤੀ।


  • ਐਮਪੀ ਦੇ ਹੋਸ਼ੰਗਾਬਾਦ ਤੋਂ ਬੀਜੇਪੀ ਦੇ ਉਦੇ ਪ੍ਰਤਾਪ ਸਿੰਘ ਨੇ ਕਾਂਗਰਸ ਦੇ ਸ਼ੈਲੇਂਦਰ ਦੀਵਾਨ ਚੰਦਰਪ੍ਰਭਾਨ ਸਿੰਘ ਨੂੰ 5,53,682 ਵੋਟਾਂ ਨਾਲ ਹਰਾਉਣ ‘ਚ ਕਾਮਯਾਬ ਰਹੇ।


  • ਉੱਤਰੀ ਪੱਛਮੀ ਦਿੱਲੀ ਤੋਂ ਬੀਜੇਪੀ ਲੋਕ ਸਭਾ ਉਮੀਦਵਾਰ ਹੰਸ ਰਾਜ ਹੰਸ ਨੇ ਆਪ ਦੇ ਗੁਗਨ ਸਿੰਘ ਨੇ 5,53,897 ਵੋਟਾਂ ਨਾਲ ਹਰਾਇਆ।


  • ਗੁਜਰਾਤ ਦੇ ਸੂਰਤ ‘ਚ ਦਰਸ਼ਨਾ ਵਿਖਰਮ ਜਰਦੋਸ਼ ਨੇ ਕਾਂਗਰਸ ਦੇ ਅਸ਼ੋਕ ਪਟੇਲ ਨੂੰ 5,48,230 ਵੋਟਾਂ ਨਾਲ ਮਾਤ ਦਿੱਤੀ।


  • ਐਪੀ ਦੀ ਇੰਦੌਰਾ ਸੀਟ ਤੋਂ ਬੀਜੇਪੀ ਸੇ ਸ਼ੰਕਰ ਲਾਲਵਾਨੀ ਨੇ ਕਾਂਗਰਸ ਦੇ ਪੰਕਜ ਸੰਘਵੀ ਨੂੰ 5,47,754 ਵੋਟਾਂ ਤੋਂ ਹਰਾਇਆ।


  • ਰਾਜਸਥਾਨ ਦੀ ਰਾਹਸਮੰਦ ਸੀਟ ਤੋਂ ਬੀਜੇਪੀ ਦੀ ਦੀਆ ਕੁਮਾਰੀ ਨੇ ਕਾਂਗਰਸ ਦੇ ਦੇਵਕੀਨੰਦਨ ਨੂੰ 5,51,916 ਵੋਟਾਂ ਤੋਂ ਪਿੱਛੇ ਛੱਡ ਆਪਣੀ ਜਿੱਤ ਹਾਸਲ ਕੀਤੀ।


  • ਐਪੀ ਸੀ ਵਿਦੀਸ਼ਾ ਸੀਟ ਤੋਂ ਭਾਜਪਾ ਦੇ ਰਮਾਕਾਂਤ ਭਾਗਰਵ ਨੇ ਕਾਂਗਰਸ ਸੇ ਸ਼ੇਲੇਂਦਰ ਰਮੇਸ਼ਚੰਦਰ ਪਟੇਲ ਨੂੰ 5,03,084 ਵੋਟਾਂ ਤੋਂ ਹਰਾਇਆ।


  • ਤਮਿਲਨਾਡੂ ਦੇ ਡਿਣਡੀਗੁਲ ਸੀਟ ਤੋਂ ਡੀਐਮਕੇ ਕੇ ਵੇਲੁਸਾਮੀ.ਪੀ ਨੇ ਪੀਅਕੇਐਮ ਦੇ ਜੋਤੀਮੁਥੁ .ਕੇ ਨੂੰ 5,38,972 ਵੋਟਾਂ ਤੋਂ ਹਰਾਇਆ।


  • ਤਮਿਲਨਾਡੂ ਦੇ ਹੀ ਸ਼੍ਰੀਪੇਰੂਮਬੁਡੁਰ ਸੀਟ ਤੋਂ ਡੀਐਮਕੇ ਕੇ ਬਾਲੂ.ਟੀ.ਆਰ ਨੇ ਪੀਕੇਐਮ ਦੇ ਵੈਥਿਲਿੰਗਮ ਏ ਨੂੰ 5,07,955 ਸੀਟਾਂ ਤੋਂ ਹਰਾਇਆ।