ਉੱਧਰ, ਸੂਰਤ ਪੁਲਿਸ ਨੇ ਕੋਚਿੰਗ ਸੈਂਟਰ ਦੇ ਤਿੰਨ ਵਿਅਕਤੀਆਂ 'ਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਮਗਰੋਂ ਸਰਕਾਰ ਨੇ 24 ਜੁਲਾਈ ਤਕ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ਵਿੱਚ ਚੱਲ ਰਹੇ ਕੋਚਿੰਗ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਬੀਤੇ ਕੱਲ ਸ਼ਾਮ ਸਮੇਂ ਇਮਾਰਤ ਦੇ ਹੇਠਾਂ ਸੜਕ 'ਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ। ਇਸ ਮਗਰੋਂ ਅੱਗ ਬੈਨਰ ਨੂੰ ਲੱਗੀ ਅਤੇ ਫਿਰ ਪੂਰੀ ਇਮਾਰਤ ਵਿੱਚ ਫੈਲ ਗਈ। ਜਦ ਇਹ ਅੱਗ ਲੱਗੀ ਤਾਂ ਕੋਚਿੰਗ ਕੇਂਦਰ ਵਿੱਚ 40 ਬੱਚੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਤੀਜੀ ਮੰਜ਼ਲ 'ਤੇ ਲੱਕੜ ਦੀ ਪੌੜੀ ਸੀ ਅਤੇ ਅੱਗ ਲੱਗਣ ਕਾਰਨ ਉਹ ਪੂਰੀ ਤਰ੍ਹਾਂ ਸੜ ਗਈ ਸੀ ਤੇ ਲੋਕ ਹੇਠਾਂ ਨਹੀਂ ਉੱਤਰ ਪਾਏ।
ਇਮਾਰਤ ਨੂੰ ਲੱਗੀ ਅੱਗ ਤੋਂ ਬਚਣ ਲਈ ਕਈ ਬੱਚੇ ਚੌਥੀ ਤੇ ਤੀਜੀ ਮੰਜ਼ਲ ਤੋਂ ਹੇਠਾਂ ਕੁੱਦ ਵੀ ਗਈ। ਇਸ ਦੁਰਘਟਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਵੀ ਕਈ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।