Continues below advertisement

ਭਾਰਤ ਵਿੱਚ ਜ਼ਹਿਰੀਲੇ ਕਫ਼ ਸਿਰਪ ਕਾਰਨ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈਵਿਸ਼ਵ ਸਿਹਤ ਸੰਸਥਾ (WHO) ਨੇ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਫਾਰਮਾ ਕੰਪਨੀਆਂ ਲਈ ਚੇਤਾਵਨੀ ਜਾਰੀ ਕੀਤੀ ਹੈਉਹਨਾਂ ਦੇ ਕਫ਼ ਸਿਰਪ ਬਾਰੇ ਅਲਰਟ ਦਿੱਤਾ ਗਿਆ ਹੈ। ਇਸ ਵਿੱਚ ਕੋਲਡਰਿਫ ਵੀ ਸ਼ਾਮਿਲ ਹੈ, ਜਿਸ ਕਾਰਨ ਮੱਧ ਪ੍ਰਦੇਸ਼ ਵਿੱਚ ਕਈ ਬੱਚਿਆਂ ਦੀ ਮੌਤ ਹੋਈ। WHO ਨੇ ਕਿਹਾ ਕਿ ਜੇ ਇਹ ਕਫ਼ ਸਿਰਪ ਕਿਤੇ ਵੀ ਦਿੱਸਣ, ਤਾਂ ਇਸ ਬਾਰੇ ਤੁਰੰਤ ਜਾਣਕਾਰੀ ਦੇਣੀ ਚਾਹੀਦੀ ਹੈ।

ਅਜਿਹੇ ਸਿਰਪ ਸਿਹਤ ਲਈ ਘਾਤਕ

Continues below advertisement

ਨਿਊਜ਼ ਏਜੰਸੀ ਰਾਇਟਰਸ ਦੀ ਖ਼ਬਰ ਮੁਤਾਬਕ ਗਲੋਬਲ ਹੈਲਥ ਏਜੰਸੀ ਨੇ ਸ਼੍ਰੀਸਨ ਫਾਰਮਾ ਦੀ ਕੋਲਡਰਿਫ, ਰੈਡਨੇਕਸ ਫਾਰਮਾ ਦੀ ਰੈਸਪੀਫ੍ਰੈਸ਼ ਟੀਆਰ ਅਤੇ ਸ਼ੇਪ ਫਾਰਮਾ ਦੀ ਰਿਲਾਈਪ ਸਿਰਪ ਦੇ ਖਾਸ ਬੈਚ ਦੀ ਪਹਿਚਾਣ ਕੀਤੀ ਹੈ, ਜਿਸ ਵਿੱਚ ਮਿਲਾਵਟ ਪਾਈ ਗਈ ਹੈ। WHO ਦਾ ਕਹਿਣਾ ਹੈ ਕਿ ਇਹ ਸਿਰਪ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਅਤੇ ਇਸ ਕਾਰਨ ਗੰਭੀਰ ਅਤੇ ਖ਼ਤਰਨਾਕ ਬਿਮਾਰੀ ਵੀ ਹੋ ਸਕਦੀ ਹੈ।

ਕਫ਼ ਸਿਰਪ ਵਿੱਚ ਖਤਰਨਾਕ ਰਸਾਇਣ

ਖਾਂਸੀ ਦੀਆਂ ਇਨ੍ਹਾਂ ਦਵਾਈਆਂ ਦੀ ਜਾਂਚ ਦੌਰਾਨ ਡਾਇਥਾਈਲਿਨ ਗਲਾਈਕੋਲ ਨਾਮਕ ਇੱਕ ਜ਼ਹਿਰੀਲਾ ਰਸਾਇਣ ਮਿਲਿਆ ਹੈ, ਜਿਸਦਾ ਭਾਰੀ ਪੱਧਰ ਉੱਤੇ ਇਸਤੇਮਾਲ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਰਸਾਇਣ ਦਾ ਨਾ ਕੋਈ ਰੰਗ ਹੈ ਅਤੇ ਨਾ ਕੋਈ ਗੰਧ, ਇਸ ਲਈ ਇਸਦੀ ਬਿਨਾਂ ਜਾਂਚ ਦੇ ਪਛਾਣ ਕਰਨਾ ਮੁਸ਼ਕਲ ਹੈ। ਇਸਦਾ ਇਸਤੇਮਾਲ ਸਿਰਪ ਨੂੰ ਮਿੱਠਾ ਕਰਨ ਲਈ ਕੀਤਾ ਜਾਂਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਡਾਇਥਾਈਲਿਨ ਗਲਾਈਕੋਲ ਦਾ ਮਨੁੱਖੀ ਸਿਹਤ ਲਈ ਖ਼ਤਰਨਾਕ ਪ੍ਰਭਾਵ ਹੋ ਸਕਦਾ ਹੈ।

ਸ਼੍ਰੀਸਨ ਫਾਰਮਾ ਦਾ ਲਾਇਸੰਸ ਰੱਦ ਹੋਇਆ

ਤਮਿਲਨਾਡੂ ਦੀ ਸ਼੍ਰੀਸਨ ਫਾਰਮਾਸਿਊਟਿਕਲ ਕੰਪਨੀ ਦਾ ਲਾਇਸੰਸ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈਕੰਪਨੀ ਨੂੰ ਹੁਣ ਬੰਦ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈਰਾਜ ਸਰਕਾਰ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀਰਾਜ ਦਵਾਈ ਨਿਯੰਤਰਣ ਵਿਭਾਗ ਦੇ ਅਧਿਕਾਰੀਆਂ ਨੇ ਇਕ ਜਾਂਚ ਦੌਰਾਨ ਪਾਇਆ ਕਿ ਕਫ਼ ਸਿਰਪ ਵਿੱਚ 48.6 ਪ੍ਰਤੀਸ਼ਤ ਡਾਇਥਾਈਲਿਨ ਗਲਾਈਕੋਲ (DEG) ਮੌਜੂਦ ਸੀਕੰਪਨੀ ਦੇ ਮਾਲਕ ਜੀ. ਰੰਗਨਾਥਨ ਨੂੰ ਹਾਲ ਹੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।