ਨਵੀਂ ਦਿੱਲੀ: ਦੇਸ਼ ਦੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ ਲੈ ਕੇ ਭਗੌੜੇ ਹੋਏ ਕਾਰੋਬਾਰੀਆਂ ਵਿੱਚ ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਹੀ ਚਰਚਾ ਹੁੰਦੀ ਹੈ ਪਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖੁਲਾਸਾ ਕੀਤਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ 36 ਹੈ। ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲੇ ‘ਚ ਗ੍ਰਿਫ਼ਤਾਰ ਕਥਿਤ ਰੱਖਿਆ ਏਜੰਟ ਸੁਸ਼ੇਨ ਮੋਹਨ ਗੁਪਤਾ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਵੀ 36 ਕਾਰੋਬਾਰੀਆਂ ਦੀ ਤਰ੍ਹਾਂ ਦੇਸ਼ ਤੋਂ ਫਰਾਰ ਹੋਣ ਦੀ ਉਮੀਦ ਹੈ।
ਈਡੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਕਿ ਵਿਜੇ ਮਾਲਿਆ ਤੇ ਨੀਰਵ ਮੋਦੀ ਸਮੇਤ ਕੁੱਲ 36 ਕਾਰੋਬਾਰੀ ਦੇਸ਼ ਵਿੱਚੋਂ ਫਰਾਰ ਹੋ ਚੁੱਕੇ ਹਨ। ਜਾਂਚ ਏਜੰਸੀ ਦੇ ਵਿਸ਼ੇਸ ਵਕੀਲ ਡੀਪੀ ਸਿੰਘ ਤੇ ਐਨਕੇ ਮੱਟਾ ਨੇ ਸੁਸ਼ੇਨ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ ਕਿ ਉਸ ਦੀਆਂ ਸਮਾਜ ‘ਚ ਡੂੰਘੀਆਂ ਜੜ੍ਹਾਂ ਹਨ। ਏਜੰਸੀ ਨੇ ਕਿਹਾ, “ਮਾਲਿਆ, ਲਲਿਤ ਮੋਦੀ, ਨੀਰਵ ਮੋਦੀ, ਮੇਹੁਲ ਚੌਕਸੀ ਦੀਆਂ ਵੀ ਸਮਾਜ ‘ਚ ਡੂੰਘੀਆਂ ਜੜ੍ਹਾਂ ਸੀ ਪਰ ਸਭ ਦੇਸ਼ ਛੱਡ ਭੱਜ ਗਏ। ਅਜਿਹੇ 36 ਕਾਰੋਬਾਰੀ ਹਨ।”
ਜਿਰ੍ਹਾ ਦੌਰਾਨ ਈਡੀ ਦੀ ਵਕੀਲ ਸੰਵੇਦਨਾ ਵਰਮਾ ਨੇ ਅਦਾਲਤ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਅਹਿਮ ਪੜਾਅ ‘ਚ ਹੈ ਤੇ ਏਜੰਸੀ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰਜ਼ੀ ਕੌਣ ਹੈ ਜਿਸ ਦਾ ਜ਼ਿਕਰ ਸੁਸ਼ੇਨ ਦੀ ਡਾਈਰੀ ‘ਚ ਹੈ। ਵਰਮਾ ਨੇ ਗੁਪਤਾ ‘ਤੇ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਤੇ ਸਬੂਤਾਂ ਨੂੰ ਤਬਾਹ ਕਰਨ ਦੇ ਇਲਾਜ਼ਮ ਵੀ ਲਾਏ ਹਨ। ਅਦਾਲਤ ਨੇ ਗੁਪਤਾ ਦੀ ਜ਼ਮਾਨਤ ਅਰਜ਼ੀ ‘ਤੇ ਫੈਸਲਾ 20 ਅਪਰੈਲ ਤਕ ਸੁਰੱਖਿਅਤ ਰੱਖ ਲਿਆ ਹੈ।
ਚੋਣਾਂ ਤੋਂ ਪਹਿਲਾਂ ਵੱਡਾ ਖੁਲਾਸਾ! ਨੀਰਵ ਤੇ ਮਾਲਿਆ ਹੀ ਨਹੀਂ 36 ਕਾਰੋਬਾਰੀ ਦੇਸ਼ ਨੂੰ ਲੁੱਟ ਕੇ ਹੋਏ ਭਗੌੜੇ
ਏਬੀਪੀ ਸਾਂਝਾ
Updated at:
16 Apr 2019 11:57 AM (IST)
ਦੇਸ਼ ਦੇ ਬੈਂਕਾਂ ਤੋਂ ਕਰੋੜਾਂ ਦਾ ਕਰਜ਼ ਲੈ ਕੇ ਭਗੌੜੇ ਹੋਏ ਕਾਰੋਬਾਰੀਆਂ ਵਿੱਚ ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਹੀ ਚਰਚਾ ਹੁੰਦੀ ਹੈ ਪਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖੁਲਾਸਾ ਕੀਤਾ ਹੈ ਕਿ ਅਜਿਹੇ ਲੋਕਾਂ ਦੀ ਗਿਣਤੀ 36 ਹੈ।
- - - - - - - - - Advertisement - - - - - - - - -