ਨਵੀਂ ਦਿੱਲੀ: ਚੋਣ ਪ੍ਰਚਾਰ ਦੌਰਾਨ ਵਿਵਾਦਿਤ ਬਿਆਨ ਦੇਣ ਲਈ ਵੱਡਾ ਕਦਮ ਚੁੱਕਦਿਆਂ ਚੋਣ ਕਮਿਸ਼ਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਚੋਣ ਪ੍ਰਚਾਰ 'ਤੇ ਰੋਕ ਲਾ ਦਿੱਤੀ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਨੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਦੇ ਕੌਮੀ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਸਵਾਲ ਚੁੱਕਿਆ ਹੈ ਕਿ ਯੋਗੀ ਤੇ ਮਾਇਆਵਤੀ ਮਗਰੋਂ ਕੀ ਚੋਣ ਕਮਿਸ਼ਨ ਪੀਐਮ ਮੋਦੀ 'ਤੇ ਵੀ ਕਾਰਵਈ ਕਰੇਗਾ?

ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਨੇ ਨਫ਼ਰਤ ਦੇ ਬੋਲ ਬੋਲਣ ਵਾਲਿਆਂ ਦੇ ਮੂੰਹ 'ਤੇ ਤਾਲੇ ਲਾ ਦਿੱਤੇ ਹਨ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਚੋਣ ਕਮਿਸ਼ਨ ਨੇ ਹੇਟ ਸਪੀਚ ਦੇਣ ਵਾਲਿਆਂ 'ਤੇ ਰੋਕ ਲਾ ਦਿੱਤੀ ਹੈ। ਆਦਿੱਤਿਆਨਾਥ ਵਰਗੇ ਪ੍ਰਚਾਰਕਾਂ ਨੂੰ ਚੋਣ ਪ੍ਰਚਾਰ ਤੋਂ ਰੋਕਣਾ ਚਾਹੀਦਾ ਹੈ। ਕੀ ਚੋਣ ਕਮਿਸ਼ਨ ਮੋਦੀ ਖਿਲਾਫ ਵੀ ਕਾਰਵਾਈ ਕਰੇਗਾ?



ਦੱਸ ਦੇਈਏ ਚੋਣ ਕਮਿਸ਼ਨ ਨੇ ਯੋਗੀ ਆਦਿੱਤਿਆਨਾਥ ਤੇ ਮਾਇਆਵਤੀ ਨੂੰ ਚੋਣ ਪ੍ਰਚਾਰ ਦੌਰਾਨ ਧਾਰਮਿਕ ਬਿਆਨਬਾਜ਼ੀ ਦਾ ਦੋਸ਼ੀ ਪਾਇਆ ਹੈ। ਕਮਿਸ਼ਨ ਨੇ ਯੋਗੀ ਆਦਿੱਤਿਆਨਾਥ 'ਤੇ ਤਿੰਨ ਦਿਨ ਤੇ ਮਾਇਆਵਤੀ 'ਤੇ ਦੋ ਦਿਨਾਂ ਲਈ ਚੋਣ ਪ੍ਰਚਾਰ, ਭਾਸ਼ਣ ਤੇ ਬਿਆਨਬਾਜ਼ੀ ਕਰਨ 'ਤੇ ਰੋਕ ਲਾ ਦਿੱਤੀ ਹੈ। ਦੋਵਾਂ ਲੀਡਰਾਂ 'ਤੇ ਚੋਣ ਕਮਿਸ਼ਨ ਦੀ ਪਾਬੰਧੀ 16 ਅਪਰੈਲ 6 ਵਜੇ ਤੋਂ ਲਾਗੂ ਹੋਏਗੀ।

ਸਬੰਧਤ ਖ਼ਬਰ: ਚੋਣ ਕਮਿਸ਼ਨ ਵੱਲੋਂ ਯੋਗੀ ਤੇ ਮਾਇਆਵਤੀ 'ਤੇ ਪਾਬੰਦੀ