ਅਹਿਮਦਾਬਾਦ: ਸਥਾਨਕ ਅਦਾਲਤ ਨੇ ਸੋਮਵਾਰ ਨੂੰ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਤੇ ਇਸ ਦੇ ਚੇਅਰਮੈਨ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਬੁਲਾਰਾ ਰਣਦੀਪ ਸੁਰਜੇਵਾਲ ਨੂੰ ਸੰਮਨ ਜਾਰੀ ਕੀਤੇ ਹਨ। ਦੱਸ ਦੇਈਏ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਇਸ ਬੈਂਕ ਵਿੱਚ ਨਿਰਦੇਸ਼ਕ ਹਨ।
ਕਾਂਗਰਸੀ ਲੀਡਰਾਂ ਨੇ ਕਥਿਤ ਤੌਰ 'ਤੇ ਇਲਜ਼ਾਮ ਲਾਇਆ ਸੀ ਕਿ ਬੈਂਕ ਦੀ 2016 ਵਿੱਚ ਨੋਟਬੰਦੀ ਦੇ ਪੰਜ ਦਿਨਾਂ ਅੰਦਰ 750 ਕਰੋੜ ਰੁਪਏ ਦੇ ਚਲਨ ਤੋਂ ਬਾਹਰ ਹੋਏ ਨੋਟਾਂ ਨੂੰ ਬਦਲਣ ਦੇ ਘਪਲੇ ਵਿੱਚ ਸ਼ਮੂਲੀਅਤ ਹੈ। ਇਸ ਪਿੱਛੋਂ ਦੋਵਾਂ ਸ਼ਿਕਾਇਤਕਰਤਾਵਾਂ ਨੇ ਪਿਛਲੇ ਹਫ਼ਤੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਐਸਕੇ ਗੜਵੀ ਨੇ ਦੋਵਾਂ ਖਿਲਾਫ ਪਹਿਲੀ ਨਜ਼ਰ 'ਚ ਸਬੂਤ ਮਿਲਣ ਬਾਅਦ ਸੰਮਨ ਜਾਰੀ ਕੀਤੇ। ਦੋਵਾਂ ਨੂੰ 27 ਮਈ ਨੂੰ ਅਦਾਲਤ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।
ਮਾਣਹਾਨੀ ਕੇਸ 'ਚ ਰਾਹੁਲ ਤੇ ਸੁਰਜੇਵਾਲਾ ਨੂੰ ਸੰਮਨ
ਏਬੀਪੀ ਸਾਂਝਾ
Updated at:
08 Apr 2019 07:55 PM (IST)
ਅਦਾਲਤ ਨੇ ਸੋਮਵਾਰ ਨੂੰ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਤੇ ਇਸ ਦੇ ਚੇਅਰਮੈਨ ਵੱਲੋਂ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਬੁਲਾਰਾ ਰਣਦੀਪ ਸੁਰਜੇਵਾਲ ਨੂੰ ਸੰਮਨ ਜਾਰੀ ਕੀਤੇ ਹਨ।
- - - - - - - - - Advertisement - - - - - - - - -