Haryana Election: ਹਰਿਆਣਾ ਰਾਜ ਚੋਣ ਕਮਿਸ਼ਨ ਨੇ 3 ਜ਼ਿਲ੍ਹਿਆਂ ਦੀ 5 ਗ੍ਰਾਮ ਪੰਚਾਇਤਾਂ ਲਈ ਆਮ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹਰਿਆਣਾ ਦੀਆਂ ਗ੍ਰਾਮ ਪੰਚਾਇਤ ਆਜਮਪੁਰ, ਬਲਾਕ ਨਰਾਇਣਗੜ੍ਹ, ਜਿਲ੍ਹਾ ਅੰਬਾਲਾ ਅਤੇ ਗ੍ਰਾਮ ਪੰਚਾਇਤ ਚਾਬਰੀ, ਬਲਾਕ ਜੀਂਦ, ਗ੍ਰਾਮ ਪੰਚਾਇਤ ਭਰਤਾਨਾ, ਬਲਾਕ ਪਿੱਲੂਖੇੜਾ, ਗ੍ਰਾਮ ਪੰਚਾਇਤ ਰੋਜਖੇੜ, ਬਲਾਕ ਉਚਾਨਾ , ਜਿਲ੍ਹਾ ਜੀਂਦ ਅਤੇ ਗ੍ਰਾਮ ਪੰਚਾਇਤ ਜੁਆਨ-1, ਬਲਾਕ ਸੋਨੀਪਤ, ਜਿਲ੍ਹਾ ਸੋਨੀਪਤ ਵਿੱਚ ਆਮ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਇੰਨ੍ਹਾਂ ਇਲਾਕਿਆਂ ਵਿਚ ਚੋਣ ਜਾਬਤਾ ਲਾਗੂ ਹੋ ਗਈ ਹੈ।


ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੋਟੀਫਿਕੇਸ਼ਨ ਅਨੁਸਾਰ, ਨਾਮਜਦਗੀ ਪੱਤਰ 28 ਜੁਲਾਈ, 2023 ਤੋਂ 3 ਅਗਸਤ, 2023 ਤਕ ਭਰੇ ਜਾਣਗੇ। 13 ਅਗਸਤ, 2023 ਨੂੰ ਚੋਣ ਹੋਵੇਗਾ ਅਤੇ ਵੋਟਾਂ ਦੀ ਗਿਣਤੀ ਚੋਣ ਪ੍ਰਕ੍ਰਿਆ ਦੇ ਖਤਮ ਹੋਣ ਦੇ ਤੁਰੰਤ ਬਾਅਦ ਕੀਤੀ ਜਾਵੇਗੀ।


ਬੁਲਾਰੇ ਨੇ ਦਸਿਆ ਕਿ ਚੋਣਾਂ ਦੇ ਨਤੀਜਿਆਂ ਦਾ ਐਲਾਨ ਤਕ ਇਨ੍ਹਾਂ ਪਿੰਡ ਪ੍ਰੰਚਾਇਤਾਂ ਵਿਚ ਚੋਣ ਜਾਬਤਾ ਲਾਗੂ ਰਹੇਗਾ। ਚੋਣ ਜਾਬਤਾ ਦੇ ਪ੍ਰਾਵਧਾਨਾਂ ਅਨੁਸਾਰ ਜਦੋਂ ਤਕ ਇਹ ਚੋਣ ਸਪੰਨ ਨਹੀਂ ਹੋ ਜਾਂਦੇ ਉਦੋਂ ਤਕ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਇੰਨਾਂ ਬਲਾਕਾਂ ਦੇ ਲਈ ਨਾ ਤਾਂ ਸਰਕਾਰੀ ਫੰਡ ਤੋਂ ਅਤੇ ਨਾ ਹੀ ਆਪਣੇ ਨਿਜੀ ਕੋਸ਼ ਤੋਂ ਕਿਸੇ ਤਰ੍ਹਾ ਦੀ ਗ੍ਰਾਂਟ ਸੈਂਸ਼ਨ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਨਵੀਂ ਯੋਜਨਾ/ਪਰਿਯੋਜਨਾ ਮਨਜ਼ੂਰ ਕੀਤੀ ਜਾਵੇਗੀ।


 ਇਸ ਤੋਂ ਇਲਾਵਾ, ਇੰਨ੍ਹਾਂ ਖੇਤਰਾਂ ਵਿਚ ਕਿਸੇ ਨਵੀਂ ਪਰਿਯੋਜਨਾ ਦਾ ਨੀਂਹ ਪੱਥਰ ਨਹੀਂ ਰੱਖਿਆ ਜਾਵੇਗਾ ਅਤੇ ਨਾ ਹੀ ਕਿਸੇ ਨਵੀਂ ਪਰਿਯੋਜਨਾ/ਭਵਨ ਦਾ ਉਦਘਾਟਨ ਕੀਤਾ ਜਾਵੇਗਾ। ਸਰਕਾਰ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਸੀ ਕਿ ਸੂਬਾ ਇਹਨਾਂ 5 ਗ੍ਰਾਮ ਪੰਚਾਇਤ ਆਜਮਪੁਰ, ਬਲਾਕ ਨਰਾਇਣਗੜ੍ਹ, ਜਿਲ੍ਹਾ ਅੰਬਾਲਾ ਅਤੇ ਗ੍ਰਾਮ ਪੰਚਾਇਤ ਚਾਬਰੀ, ਬਲਾਕ ਜੀਂਦ, ਗ੍ਰਾਮ ਪੰਚਾਇਤ ਭਰਤਾਨਾ, ਬਲਾਕ ਪਿੱਲੂਖੇੜਾ, ਗ੍ਰਾਮ ਪੰਚਾਇਤ ਰੋਜਖੇੜ, ਬਲਾਕ ਉਚਾਨਾ , ਜਿਲ੍ਹਾ ਜੀਂਦ ਅਤੇ ਗ੍ਰਾਮ ਪੰਚਾਇਤ ਜੁਆਨ-1, ਬਲਾਕ ਸੋਨੀਪਤ, ਜਿਲ੍ਹਾ ਸੋਨੀਪਤ ਵਿੱਚ ਆਮ ਚੋਣਾਂ ਕਰਵਾਉਣ ਲਈ ਤਿਆਰ ਹੈ। ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕਰ ਦਿੱਤਾ। 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial