Manipur Violence : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੰਤਰੀ ਰਾਜੇਂਦਰ ਗੁੜਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਸਲ 'ਚ ਰਾਜਸਥਾਨ ਸਰਕਾਰ 'ਚ ਮੰਤਰੀ ਰਹੇ ਰਾਜੇਂਦਰ ਗੁੜਾ ਨੇ ਵਿਧਾਨ ਸਭਾ 'ਚ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਵਿਧਾਨ ਸਭਾ 'ਚ ਮਨੀਪੁਰ ਮੁੱਦੇ 'ਤੇ ਬਿਆਨ ਦਿੰਦੇ ਹੋਏ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ। ਮੰਤਰੀ ਦੇ ਬਿਆਨ 'ਤੇ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਨੇ ਸਰਕਾਰ 'ਤੇ ਤੰਜ ਕਸਿਆ ਹੈ।
ਰਾਜਿੰਦਰ ਗੁੱਢਾ ਨੇ ਵਿਧਾਨ ਸਭਾ 'ਚ ਕੀ ਕਿਹਾ?
ਮੰਤਰੀ ਰਾਜੇਂਦਰ ਗੁੜਾ ਨੇ ਆਪਣੀ ਹੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਮਣੀਪੁਰ ਦੀ ਬਜਾਏ ਆਪਣੇ ਵਿਹੜੇ 'ਚ ਝਾਤੀ ਮਾਰਨੀ ਚਾਹੀਦੀ ਹੈ। ਮੰਤਰੀ ਰਾਜਿੰਦਰ ਗੁੜਾ ਨੇ ਵਿਧਾਨ ਸਭਾ 'ਚ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਸੀਂ ਔਰਤਾਂ ਦੀ ਸੁਰੱਖਿਆ 'ਚ ਅਸਫਲ ਰਹੇ ਹਾਂ। ਰਾਜਸਥਾਨ ਵਿਚ ਜਿਸ ਤਰ੍ਹਾਂ ਔਰਤਾਂ 'ਤੇ ਅੱਤਿਆਚਾਰ ਵਧੇ ਹਨ, ਉਸ 'ਤੇ ਮਣੀਪੁਰ ਦੀ ਬਜਾਏ ਸਾਨੂੰ ਆਪਣੇ ਵਿਹੜੇ ਵਿਚ ਝਾਤੀ ਮਾਰਨੀ ਚਾਹੀਦੀ ਹੈ।

ਮੰਤਰੀ ਰਾਜੇਂਦਰ ਗੁੜਾ ਵੱਲੋਂ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਸਾਧਣ ਵਾਲੇ ਬਿਆਨ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਰਾਜਸਥਾਨ 'ਚ ਭੈਣਾਂ-ਧੀਆਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਕੁਕਰਮਾਂ ਦੀ ਅਸਲੀਅਤ ਸਰਕਾਰ ਦੇ ਮੰਤਰੀ ਰਾਜੇਂਦਰ ਗੁੜ੍ਹਾ ਖੁਦ ਦੱਸ ਰਹੇ ਹਨ। ਸੰਵਿਧਾਨ ਦੇ ਅਨੁਛੇਦ 164(2) ਦੇ ਅਨੁਸਾਰ, ਕੈਬਨਿਟ ਸਮੂਹਿਕ ਜ਼ਿੰਮੇਵਾਰੀ ਦੇ ਆਧਾਰ 'ਤੇ ਕੰਮ ਕਰਦੀ ਹੈ ਅਤੇ ਇੱਕ ਮੰਤਰੀ ਦੇ ਬਿਆਨ ਨੂੰ ਪੂਰੀ ਕੈਬਨਿਟ ਭਾਵ ਸਰਕਾਰ ਦਾ ਬਿਆਨ ਮੰਨਿਆ ਜਾਂਦਾ ਹੈ। ਮੁੱਖ ਮੰਤਰੀ @ashokgehlot51 ਜੀ, ਜੇਕਰ ਸਾਡਾ ਨਹੀਂ ਤਾਂ ਘੱਟੋ-ਘੱਟ ਆਪਣੇ ਮੰਤਰੀ ਦੇ ਬਿਆਨ ਦਾ ਨੋਟਿਸ ਲਓ। ਗ੍ਰਹਿ ਮੰਤਰੀ ਹੋਣ ਦੇ ਨਾਤੇ ਘੱਟੋ-ਘੱਟ ਮਾੜੀ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਤਾਂ ਸੰਭਾਲ ਲਵੋ।
ਉਧਰ, ਮੰਤਰੀ ਰਾਜਿੰਦਰ ਗੁੱਢਾ ਵੱਲੋਂ ਆਪਣੀ ਹੀ ਸਰਕਾਰ ਖ਼ਿਲਾਫ਼ ਨਿਸ਼ਾਨਾ ਸਾਧਣ ਕਾਰਨ ਰਾਜਸਥਾਨ ਦੀ ਸਿਆਸਤ ਗਰਮਾ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੱਡਾ ਫੈਸਲਾ ਲੈਂਦੇ ਹੋਏ ਰਾਜੇਂਦਰ ਗੁੜਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ।