Wrestling Federation Elections: ਭਾਰਤੀ ਓਲੰਪਿਕ ਸੰਘ ਨੇ ਇਕ ਵਾਰ ਫਿਰ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੀਆਂ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਪਹਿਲਾਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 11 ਜੁਲਾਈ ਨੂੰ ਹੋਣੀਆਂ ਸਨ ਪਰ ਹੁਣ ਇਹ ਚੋਣਾਂ 12 ਜੁਲਾਈ ਨੂੰ ਹੋਣਗੀਆਂ।


ਦੱਸ ਦਈਏ ਡਬਲਯੂਐਫਆਈ ਲਈ ਚੋਣਾਂ ਪਹਿਲਾਂ 11 ਜੁਲਾਈ ਨੂੰ ਹੋਣੀਆਂ ਸਨ, ਪਰ ਗੁਹਾਟੀ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਅਸਾਮ ਕੁਸ਼ਤੀ ਸੰਘ (ਏ.ਡਬਲਯੂ.ਏ.) ਦੀ ਪਟੀਸ਼ਨ ਦੇ ਬਾਅਦ ਰੋਕ ਲਗਾ ਦਿੱਤੀ ਸੀ।