ਅਗਨੀਵੀਰ ਯੋਜਨਾ ਦਾ ਨਾਂ ਬਦਲਣ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੀ ਸਮਾਂ ਸੀਮਾ ਵੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਹੁਣ ਅਗਨੀਵੀਰ ਯੋਜਨਾ ਦਾ ਨਾਂ ਬਦਲ ਕੇ ਸੈਨਿਕ ਸਨਮਾਨ ਯੋਜਨਾ ਰੱਖਿਆ ਜਾਵੇਗਾ।


ਹੁਣ ਅਗਨੀਵੀਰ ਦਾ ਕਾਰਜਕਾਲ 4 ਸਾਲ ਤੋਂ ਵਧ ਕੇ 7 ਸਾਲ ਹੋ ਜਾਵੇਗਾ। ਇਸ ਤੋਂ ਇਲਾਵਾ ਉਸ ਦੀ ਇਕਮੁਸ਼ਤ ਤਨਖਾਹ ਵਿਚ ਵੀ ਵਾਧਾ ਹੋਵੇਗਾ। ਆਓ ਜਾਣਦੇ ਹਾਂ ਅਗਨੀਵੀਰ ਯੋਜਨਾ ਵਿੱਚ ਹੋਰ ਕੀ ਬਦਲਾਅ ਹੋ ਸਕਦੇ ਹਨ?


ਫਰਵਰੀ 2024 ਤੋਂ ਬਾਅਦ, ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸੈਨਿਕਾਂ ਨੂੰ ਸੈਨਿਕ ਸਨਮਾਨ ਯੋਜਨਾ ਦਾ ਲਾਭ ਮਿਲੇਗਾ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 23 ਜੂਨ ਨੂੰ ਅਧਿਕਾਰਤ ਤੌਰ 'ਤੇ ਇਸ ਯੋਜਨਾ ਦਾ ਐਲਾਨ ਕਰਨਗੇ। ਸੈਨਿਕ ਸਨਮਾਨ ਯੋਜਨਾ ਦੇ ਤਹਿਤ ਹੁਣ ਅਗਨੀਵੀਰ 7 ਸਾਲ ਫੌਜ ਵਿੱਚ ਸੇਵਾ ਕਰੇਗਾ ਅਤੇ 22 ਲੱਖ ਰੁਪਏ ਦੀ ਬਜਾਏ 41 ਲੱਖ ਰੁਪਏ ਦਿੱਤੇ ਜਾਣਗੇ। ਹੁਣ ਉਨ੍ਹਾਂ ਦੀ ਸਿਖਲਾਈ 22 ਹਫ਼ਤਿਆਂ ਦੀ ਬਜਾਏ 42 ਹਫ਼ਤਿਆਂ ਦੀ ਹੋਵੇਗੀ। 30 ਦਿਨਾਂ ਦੀ ਛੁੱਟੀ ਵਧ ਕੇ 45 ਦਿਨ ਹੋ ਜਾਵੇਗੀ।


ਸੇਵਾਮੁਕਤੀ ਤੋਂ ਬਾਅਦ ਕੇਂਦਰੀ ਨੌਕਰੀ ਵਿਚ ਮਿਲੇਗੀ ਛੋਟ 


ਅਗਨੀਵੀਰਾਂ ਨੂੰ ਸੱਤ ਸਾਲ ਦੀ ਸੇਵਾ ਤੋਂ ਬਾਅਦ ਕੇਂਦਰੀ ਭਰਤੀ ਵਿੱਚ 15 ਪ੍ਰਤੀਸ਼ਤ ਦੀ ਛੋਟ ਮਿਲੇਗੀ। ਨਾਲ ਹੀ, ਹੁਣ 25 ਪ੍ਰਤੀਸ਼ਤ ਦੀ ਬਜਾਏ 60 ਪ੍ਰਤੀਸ਼ਤ ਸੈਨਿਕ ਪੱਕੇ ਹੋਣਗੇ। ਭਾਵ 60 ਫੀਸਦੀ ਫੌਜੀਆਂ ਨੂੰ ਫੌਜ ਵਿੱਚ ਪੱਕੀ ਨੌਕਰੀ ਮਿਲੇਗੀ। ਮੌਤ ਹੋਣ 'ਤੇ 50 ਲੱਖ ਰੁਪਏ ਦੀ ਬਜਾਏ 75 ਲੱਖ ਰੁਪਏ ਮਿਲਣਗੇ।


ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਨੇ ਅਗਨੀਵੀਰ ਯੋਜਨਾ ਨੂੰ ਬਣਾਇਆ ਸੀ ਮੁੱਦਾ 


ਦੱਸ ਦੇਈਏ ਕਿ ਅਗਨੀਵੀਰ ਯੋਜਨਾ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਨੇ ਅਗਨੀਵੀਰ ਯੋਜਨਾ ਨੂੰ ਵੱਡਾ ਮੁੱਦਾ ਬਣਾ ਕੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ। ਕੇਂਦਰ ਵਿੱਚ ਤੀਜੀ ਵਾਰ ਐਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਗਨੀਵੀਰ ਯੋਜਨਾ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ। ਨਾਲ ਹੀ, ਐਨਡੀਏ ਦੀਆਂ ਸੰਘਟਕ ਪਾਰਟੀਆਂ ਨੇ ਇਸ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।