ਨਵੀਂ ਦਿੱਲੀ: ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭਾਰਤ ਦੇ ਸਰਬੋਤਮ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਇਹ ਮੰਗ ਕੀਤੀ ਹੈ। ਪੱਤਰ 'ਚ ਮਨੀਸ਼ ਤਿਵਾੜੀ ਨੇ ਲਿਖਿਆ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵੱਲੋਂ ਬ੍ਰਿਟਿਸ਼ ਹੁਕਮਤ ਦੇ ਕੀਤੇ ਵਿਰੋਧ ਨੇ ਦੇਸ਼ਭਗਤਾਂ ਦੀ ਇਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ।

25 ਅਕਤੂਬਰ ਨੂੰ ਲਿੱਖੇ ਪੱਤਰ 'ਚ ਉਨ੍ਹਾਂ ਕਿਹਾ, 'ਮੈਂ ਇਨ੍ਹਾਂ ਤੱਥਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਬ੍ਰਿਟਿਸ਼ ਹੁਕਮਤ ਦੇ ਕੀਤੇ ਵਿਰੋਧ ਨੇ ਦੇਸ਼ਭਗਤਾਂ ਦੀ ਇਕ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਤੇ ਬਾਅਦ '23 ਮਾਰਚ, 1931 ਨੂੰ ਉਨ੍ਹਾਂ ਨੇ ਬਲਿਦਾਨ ਦਿੱਤਾ।


ਸ ਪੱਤਰ 'ਚ ਉਨ੍ਹਾਂ ਨੇ ਅੱਗੇ ਲਿਖਿਆ, 'ਜੇ 26 ਜਨਵਰੀ, 2020 ਨੂੰ ਇਨ੍ਹਾਂ ਤਿੰਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਕਿਉਂਕਿ ਉਸੇ ਸਮੇਂ ਉਨ੍ਹਾਂ ਨੂੰ ਰਸਮੀ ਤੌਰ 'ਚ ਸ਼ਹੀਦ--ਆਜ਼ਮ ਦੀ ਪਦਵੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੋਹਾਲੀ ਸਥਿਤ ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ--ਆਜ਼ਮ ਭਗਤ ਸਿੰਘ ਏਅਰਪੋਰਟ ਹੈ। ਇਹ ਇਸ਼ਾਰਾ 124 ਕਰੋੜ ਭਾਰਤੀਆਂ ਦੇ ਦਿਲ ਤੇ ਆਤਮਾ ਨੂੰ ਛੋਹ ਜਾਵੇਗਾ।