Vaccine Certificate On WhatsApp: ਵਟਸਐਪ 'ਤੇ ਸਕਿੰਟਾਂ 'ਚ ਪਾਓ ਕੋਰੋਨਾ ਸਰਟੀਫਿਕੇਟ, ਇੱਥੇ ਜਾਣੋ ਪੂਰਾ ਪ੍ਰੋਸੈਸVaccine Certificate On WhatsApp: ਹੁਣ ਸਿਰਫ਼ ਕੁਝ ਮਿੰਟਾਂ 'ਚ ਹੀ ਆਪਣੇ ਵਟਸਐਪ ਤੇ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਲੈ ਸਕਦੇ ਹੋ। ਇਸ ਲਈ ਤਹਾਨੂੰ ਸੌਖਿਆਂ ਹੀ ਤਿੰਨ ਸਟੈੱਪ ਪੂਰੇ ਕਰਨੇ ਹੋਣਗੇ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵਟਸਐਪ 'ਤੇ ਮਿਲੇ ਕੋਰੋਨਾ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਤੁਸੀਂ ਸੇਵ ਵੀ ਕਰ ਸਕਦੇ ਹੋ।


ਕੀ ਹੈ ਪੂਰਾ ਪ੍ਰੋਸੈਸ


ਪਹਿਲਾਂ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ +91 9013151515 ਸੇਵ ਕਰੋ


ਫਿਰ ਵਟਸਐਪ ਚੈਟ ਖੋਲ੍ਹ ਕੇ covid certificate ਟਾਇਪ ਕਰੋ


ਓਟੀਪੀ ਕਨਫਰਮ ਕਰੋ


ਸਭ ਤੋਂ ਪਹਿਲਾਂ ਤਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ +91 9013151515 ਨੂੰ ਸੇਵ ਕਰਨਾ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਵੈਕਸੀਨ ਲੈਂਦਿਆਂ ਸਮੇਂ ਜੋ ਮੋਬਾਇਲ ਨੰਬਰ ਦਰਜ ਕਰਵਾਇਆ ਸੀ ਉਸ 'ਤੇ ਇਸ ਨੰਬਰ ਨੂੰ ਸੇਵ ਕਰਨਾ ਹੋਵੇਗਾ। ਇਸ ਨੰਬਰ ਨੂੰ ਸੇਵ ਕਰ ਲੈਣ ਤੋਂ ਬਾਅਦ ਆਪਣਾ ਵਟਸਐਪ ਖੋਲੋ। ਚੈਟ ਬੌਕਸ 'ਚ ਜਾਕੇ covid certificate ਟਾਇਪ ਕਰੋ।
ਇਹ ਟਾਇਪ ਤੋਂ ਬਾਅਦ ਤਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ 'ਤੇ ਛੇ ਅੰਕਾਂ ਦਾ ਇਕ ਓਟੀਪੀ ਮਿਲੇਗਾ। ਇਸ ਓਟੀਪੀ ਨੂੰ ਵਟਸਐਪ ਚੈਟ ਬੌਕਸ 'ਚ ਹੀ ਟਾਇਪ ਕਰੋ ਤੇ ਸੈਂਡ ਕਰ ਦਿਉ।
ਧਿਆਨ ਰਹੇ ਕਿ ਜੋ ਓਟੀਪੀ ਤਹਾਨੂੰ ਮਿਲੇਗਾ ਉਸਦੀ ਸਮਾਂ ਸੀਮਾ ਤੀਹ ਮਿੰਟ ਦੀ ਹੀ ਹੋਵੇਗੀ। ਜੇਕਰ ਤੁਸੀਂ ਪਰਿਵਾਰ ਦੇ ਹੋਰ ਮੈਂਬਰਾਂ ਦੇ ਵੈਕਸੀਨੇਸ਼ਨ ਸਮੇਂ ਇਕ ਹੀ ਨੰਬਰ ਦਿੱਤਾ ਹੈ ਤਾਂ ਓਟੀਪੀ ਦਰਜ ਕਰਨ ਤੋਂ ਬਾਅਦ ਉਨ੍ਹਾਂ ਸਾਰੇ ਮੈਂਬਰਾਂ ਦੇ ਵੈਕਸੀਨ ਸਰਟੀਫਿਕੇਟ ਨੂੰ ਡਾਊਨਲੋਡ ਕਰਨ ਦੀ ਆਪਸ਼ਨ ਮਿਲੇਗੀ।


ਭਾਰਤ 'ਚ ਵੈਕਸੀਨੇਸ਼ਨ ਦੀ ਸਥਿਤੀ


ਦੇਸ਼ 'ਚ ਕੋਵਿਡ-19 ਟੀਕਾਕਰਨ ਦਾ ਨਵਾਂ ਗੇੜ 21 ਜੂਨ ਤੋਂ ਸ਼ੁਰੂ ਹੋਇਆ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ  ਨੂੰ ਹੁਣ ਤਕ ਕੋਵਿਡ-19 ਰੋਕੂ ਟੀਕੇ ਦੀ 52.37 ਕਰੋੜ ਤੋਂ ਜ਼ਿਆਦਾ ਖੁਰਾਕ ਉਪਲਬਧ ਕਰਵਾਈ ਜਾ ਚੁੱਕੀ ਹੈ।


ਅਜੇ 8,99,260 ਹੋਰ ਟੀਕੇ ਉਪਲਬਧ ਕਰਵਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸਵੇਰੇ ਅੱਠ ਵਜੇ ਤਕ ਉਪਲਬਧ ਅੰਕੜਿਆਂ ਦੇ ਮੁਤਾਬਕ ਇਨ੍ਹਾਂ 'ਚ ਬਰਬਾਦ ਹੋ ਚੁੱਕੀਆਂ ਖੁਰਾਕਾਂ ਸਮੇਤ ਕੁੱਲ 50,32,77,942 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ।