ਨਵੀਂ ਦਿੱਲੀ: 15 ਅਗਸਤ ਤੋਂ ਪਹਿਲਾਂ ਕੌਮੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਮੱਦੇਨਜ਼ਰ ਏਅਰਪੋਰਟ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਆਈਜੀਆਈ ਏਅਰਪੋਰਟ 'ਤੇ ਅਲ-ਕਾਇਦਾ ਦੇ ਨੇਤਾ ਤੋਂ ਧਮਾਕੇ ਦੀ ਧਮਕੀ ਵਾਲੀ ਈ-ਮੇਲ ਪ੍ਰਾਪਤ ਹੋਈ ਸੀ। ਏਅਰਪੋਰਟ ਆਪਰੇਸ਼ਨ ਕੰਟਰੋਲ ਸੈਂਟਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਈ-ਮੇਲ ਵਿੱਚ ਲਿਖਿਆ ਗਿਆ ਸੀ ਕਿ ਕਰਨਬੀਰ ਸੂਰੀ ਉਰਫ ਮੁਹੰਮਦ ਜਲਾਲ ਤੇ ਉਸ ਦੀ ਪਤਨੀ ਸ਼ੈਲੀ ਸ਼ਾਰਾ ਉਰਫ ਹਸੀਨਾ ਐਤਵਾਰ ਨੂੰ ਸਿੰਗਾਪੁਰ ਤੋਂ ਭਾਰਤ ਆ ਰਹੇ ਹਨ। ਉਹ 1-3 ਦਿਨਾਂ ਵਿੱਚ ਏਅਰਪੋਰਟ ਉੱਤੇ ਬੰਬ ਸੁੱਟਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ, ਡੀਆਈਜੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਵੀ ਉਹੀ ਨਾਵਾਂ ਤੇ ਵੇਰਵਿਆਂ ਦੇ ਨਾਲ ਇੱਕ ਸਮਾਨ ਧਮਕੀ ਭਰਿਆ ਸੰਦੇਸ਼ ਪ੍ਰਾਪਤ ਹੋਇਆ ਸੀ, ਜਿਸ ਨੂੰ ਬੰਬ ਧਮਕੀ ਮੁਲਾਂਕਣ ਕਮੇਟੀ (ਬੀਟੀਏਐਸ) ਵੱਲੋਂ ਗੈਰ-ਵਿਸ਼ੇਸ਼ ਦੱਸਿਆ ਸੀ।
ਸੁਰੱਖਿਆ ਏਜੰਸੀਆਂ ਚੌਕਸ
ਐਸਓਪੀ ਦੇ ਅਨੁਸਾਰ, ਸੁਰੱਖਿਆ ਅਪਰੇਸ਼ਨ ਕੰਟਰੋਲ ਸੈਂਟਰ ਨੇ ਸਬੰਧਤ ਸਾਰੀਆਂ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਸਟਾਫ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਇਸ ਵੇਲੇ, ਆਈਜੀਆਈ ਏਅਰਪੋਰਟ ਦੇ ਸਾਰੇ ਟਰਮੀਨਲਾਂ, ਐਕਸੈਸ ਕੰਟਰੋਲ ਤੇ ਵਾਹਨ ਚੈਕਿੰਗ ਪੁਆਇੰਟਾਂ 'ਤੇ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ ਗਸ਼ਤ ਵੀ ਵਧਾ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ