ਡਾ. ਜੈਸ਼ੰਕਰ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਭਵਨ ਵਿੱਚ ਪਾਸਪੋਰਟ ਸੇਵਾ ਦਿਵਸ ਤੇ ਪਾਸਪੋਰਟ ਅਧਿਕਾਰੀਆਂ ਦੇ ਸੰਮੇਲਨ ਦੇ ਉਦਘਾਟਨ ਦੌਰਾਨ ਦੱਸਿਆ ਕਿ ਉਹ ਸੁਸ਼ਮਾ ਸਵਰਾਜ ਵੱਲੋਂ ਪਾਸਪੋਰਟ ਸੇਵਾਵਾਂ ਵਿੱਚ ਲਿਆਂਦੀ ਸੁਧਾਰ ਕ੍ਰਾਂਤੀ ਨੂੰ ਜਾਰੀ ਰੱਖਿਆ ਜਾਵੇਗਾ।
ਜੈਸ਼ੰਕਰ ਨੇ ਦੱਸਿਆ ਕਿ ਹੁਣ ਤਕ ਦੇਸ਼ ਵਿੱਚ 413 ਡਾਕ ਘਰਾਂ ਵਿੱਚ ਵੀ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ ਤੇ 93 ਪਾਸਪੋਰਟ ਦਫ਼ਤਰਾਂ ਨੂੰ ਮਿਲਾ ਕੇ 505 ਪਾਸਪੋਰਟ ਸੇਵਾ ਕੇਂਦਰ ਦੇਸ਼ ਵਿੱਚ ਹਰ ਸਾਲ ਤਕਰੀਬਨ ਇੱਕ ਕਰੋੜ ਪਾਸਪੋਰਟ ਜਾਰੀ ਕਰ ਰਹੇ ਹਨ।
ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਮਰੀਕਾ ਤੇ ਚੀਨ ਮਗਰੋਂ ਪੂਰੀ ਦੁਨੀਆ ਵਿੱਚ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ 'ਤੇ ਹੈ। ਦੇਸ਼ ਵਿੱਚ ਇਸ ਸਮੇਂ ਸਿਰਫ ਸਾਢੇ ਅੱਠ ਕਰੋੜ ਨਾਗਰਿਕਾਂ ਕੋਲ ਪਾਸਪੋਰਟ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਹਰ ਲੋਕ ਸਭਾ ਖੇਤਰ ਵਿੱਚ ਤਕਰੀਬਨ ਇੱਕ ਪਾਸਪੋਰਟ ਕੇਂਦਰ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਇਲੈਕਟ੍ਰੌਨਿਕ ਚਿਪ ਲੱਗੇ ਹੋਏ ਪਾਸਪੋਰਟ ਜਾਰੀ ਕੀਤੇ ਜਾਣਗੇ।