Crime News: ਜੁਰਮ ਦੀ ਦੁਨੀਆ ਨਾਲ ਜੁੜਿਆ ਇੱਕ ਹੋਰ ਕਲੇਸ਼ ਸਾਹਮਣੇ ਆ ਰਿਹਾ ਹੈ। ਦਰਅਸਲ, ਲਾਰੈਂਸ ਗੈਂਗ ਨੇ  ਜ਼ੀਸ਼ਾਨ ਅਖਤਰ ਤੇ ਸ਼ਹਿਜ਼ਾਦ ਭੱਟੀ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਇਸ ਸਬੰਧੀ ਲਾਰੈਂਸ ਗੈਂਗ ਦੇ ਨਾਮ 'ਤੇ ਇੱਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, 

Continues below advertisement


ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ੀਸ਼ਾਨ ਅਖਤਰ ਤੇ ਪਾਕਿਸਤਾਨ ਵਿੱਚ ਬੈਠੇ ਡੌਨ ਸ਼ਹਿਜ਼ਾਦ ਭੱਟੀ ਨਾਲ ਉਸਦੇ ਗੈਂਗ ਦਾ ਕੋਈ ਸਬੰਧ ਨਹੀਂ ਹੈ। ਦੋਵੇਂ ਕਿਸੇ ਰਾਹੀਂ ਜੁੜੇ ਹੋਏ ਸਨ, ਇਸ ਲਈ ਉਹ ਗੱਲਾਂ ਕਰਦੇ ਸਨ। ਦੋਵੇਂ ਸਾਡੇ ਦੇਸ਼ ਵਿਰੁੱਧ ਗਤੀਵਿਧੀਆਂ ਕਰ ਰਹੇ ਹਨ, ਅਸੀਂ ਦੋਵਾਂ ਨੂੰ ਮਾਰ ਦੇਵਾਂਗੇ। ਇਹ ਪੋਸਟ ਫੇਸਬੁੱਕ 'ਤੇ ਜੈ ਸ਼੍ਰੀ ਰਾਮ ਨਾਮ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ। ਹਾਲਾਂਕਿ ABP ਸਾਂਝਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਕਿ ਉਪਰੋਕਤ ਪੋਸਟ ਸੱਚ ਹੈ ਜਾਂ ਝੂਠ।



ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਸੀ - ਓਮ, ਜੈ ਸ਼੍ਰੀ ਰਾਮ।


ਸਾਰੇ ਭਰਾਵਾਂ ਨੂੰ ਰਾਮ ਰਾਮ, ਇਸ ਜ਼ੀਸ਼ਾਨ ਅਖਤਰ ਨੂੰ, ਨਾ ਤਾਂ ਅਸੀਂ ਉਸਨੂੰ ਜਾਣਦੇ ਹਾਂ ਅਤੇ ਨਾ ਹੀ ਸਾਡਾ ਕੋਈ ਭਰਾ ਉਸਨੂੰ ਜਾਣਦਾ ਸੀ। ਹੋ ਸਕਦਾ ਹੈ ਕਿ ਅਸੀਂ ਉਸ (ਜ਼ੀਸ਼ਾਨ) ਨਾਲ ਕਦੇ ਗੱਲ ਕੀਤੀ ਹੋਵੇ ਜਾਂ ਉਹ ਸਾਡੇ ਕਿਸੇ ਭਰਾ ਰਾਹੀਂ ਸਾਨੂੰ ਜਾਣਦਾ ਹੋਵੇ। ਉਹ (ਜ਼ੀਸ਼ਾਨ) ਇਸਦਾ ਫਾਇਦਾ ਉਠਾ ਰਿਹਾ ਹੈ ਤੇ ਸਾਡਾ ਨਾਮ ਵਰਤ ਰਿਹਾ ਹੈ ਅਤੇ ਲੋਕਾਂ ਨੂੰ ਫ਼ੋਨ ਕਰ ਰਿਹਾ ਹੈ ਅਤੇ ਪੈਸੇ ਮੰਗ ਰਿਹਾ ਹੈ।




ਇਹ ਜ਼ੀਸ਼ਾਨ ਅਖਤਰ ਅਤੇ ਸ਼ਹਿਜ਼ਾਦ ਭੱਟੀ, ਦੋਵੇਂ ਇਕੱਠੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ, ਅਸੀਂ ਦੋਵਾਂ ਨੂੰ ਮਾਰ ਦੇਵਾਂਗੇ। ਅਸੀਂ ਸਾਰੇ ਭਰਾਵਾਂ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਸਾਡਾ ਕੋਈ ਵੀ ਭਰਾ ਉਨ੍ਹਾਂ ਨਾਲ ਗੱਲ ਨਾ ਕਰੇ। ਜੇ ਕੋਈ ਸਮੱਸਿਆ ਹੈ, ਤਾਂ ਕਿਰਪਾ ਕਰਕੇ ਇੱਕ ਵਾਰ ਫ਼ੋਨ ਕਰੋ ਤੇ ਪੁਸ਼ਟੀ ਕਰੋ ਕਿ ਕੌਣ ਉੱਥੇ ਹੈ ਅਤੇ ਕੌਣ ਨਹੀਂ ਹੈ। ਅਸੀਂ ਕਦੇ ਵੀ ਦੇਸ਼ ਵਿਰੁੱਧ ਕੋਈ ਗਤੀਵਿਧੀ ਨਹੀਂ ਕਰਾਂਗੇ। 


ਜ਼ਿਕਰ ਕਰ ਦਈਏ ਕਿ ਪਾਕਿਸਤਾਨ ਦੇ ਡੌਨ ਫਾਰੂਕ ਖੋਖਰ ਗੈਂਗ ਦੇ ਪ੍ਰਮੁੱਖ ਮੈਂਬਰ ਸ਼ਹਿਜ਼ਾਦ ਭੱਟੀ ਨੇ ਮੁੰਬਈ 'ਚ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ 'ਚ ਵੀਡੀਓ ਜਾਰੀ ਕਰਕੇ ਅਹਿਮ ਖੁਲਾਸੇ ਕੀਤੇ ਹਨ। ਵੀਡੀਓ ਵਿੱਚ ਭੱਟੀ ਨੇ ਲਾਰੈਂਸ ਨੂੰ ਆਪਣਾ ਭਰਾ ਦੱਸਿਆ ਸੀ। 
ਲਗਭਗ 8 ਮਹੀਨੇ ਪਹਿਲਾਂ ਲਾਰੈਂਸ ਅਤੇ ਸ਼ਾਹਬਾਜ਼ ਭੱਟੀ ਵਿਚਕਾਰ ਇੱਕ 17 ਸਕਿੰਟ ਦੀ ਵੀਡੀਓ ਕਾਲ ਵਾਇਰਲ ਹੋਈ ਸੀ। ਵੀਡੀਓ ਕਾਲ ਵਿੱਚ ਲਾਰੈਂਸ ਭੱਟੀ ਨੂੰ ਈਦ ਮੁਬਾਰਕ ਦੀ ਕਾਮਨਾ ਕਰਦੇ ਹੋਏ ਦੇਖਿਆ ਗਿਆ। ਇਹ ਵੀਡੀਓ ਕਾਲ ਸਿਗਨਲ ਐਪ ਤੋਂ ਕੀਤੀ ਗਈ ਸੀ। ਇਸ ਨਾਲ ਕਾਲਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੁੰਦਾ।



ਜਦੋਂ ਇਹ ਵੀਡੀਓ ਵਾਇਰਲ ਹੋਇਆ, ਉਦੋਂ ਲਾਰੈਂਸ ਸਾਬਰਮਤੀ ਜੇਲ੍ਹ ਵਿੱਚ ਸੀ। ਹਾਲਾਂਕਿ, ਇਸ ਬਾਰੇ ਸਾਬਰਮਤੀ ਕੇਂਦਰੀ ਜੇਲ੍ਹ ਦੇ ਡੀਵਾਈਐਸਪੀ ਪਰੇਸ਼ ਸੋਲੰਕੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਸੋਸ਼ਲ ਮੀਡੀਆ ਅਤੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਸੀ, ਪਰ ਅਜਿਹਾ ਨਹੀਂ ਲੱਗਦਾ ਕਿ ਇਹ ਵੀਡੀਓ ਸਾਡੀ ਜੇਲ੍ਹ ਦਾ ਹੈ।