ਨਵੀਂ ਦਿੱਲੀ: ਬ੍ਰਿਟੇਨ ਵਿੱਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਤੋਂ ਬਾਅਦ ਭਾਰਤੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਲਈ ਐਸਓਪੀ ਜਾਰੀ ਕੀਤੀ ਹੈ। ਇਸ ਦੌਰਾਨ ਪੰਜ ਕੋਵਿਡ ਪੌਜ਼ੇਟਿਵ ਯਾਤਰੀ ਹਾਲ ਹੀ ਵਿੱਚ ਸਖ਼ਤ ਨਿਗਰਾਨੀ ਦੇ ਬਾਵਜੂਦ ਦਿੱਲੀ ਏਅਰਪੋਰਟ ਤੋਂ ਗਾਇਬ ਹੋ ਗਏ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਈ ਤੇ ਪੰਜ ਲਾਪਤਾ ਲੋਕਾਂ ਵਿੱਚੋਂ ਤਿੰਨ ਦਾ ਮੰਗਲਵਾਰ ਦੀ ਰਾਤ ਤਕ ਪਤਾ ਲਾਇਆ ਗਿਆ। ਤਿੰਨਾਂ ਨੂੰ ਰਾਜਧਾਨੀ ਦੇ ਲੋਕ ਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ, ਇਨ੍ਹਾਂ ਵਿੱਚੋਂ ਇੱਕ ਵਿਅਕਤੀ ਲੁਧਿਆਣਾ ਪਹੁੰਚਿਆ ਤੇ ਦੂਜਾ ਆਂਧਰਾ ਪ੍ਰਦੇਸ਼ ਵਿੱਚ ਮਿਲਿਆ।
Farmers Protest: ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਚਿੱਠੀ, ਕਿਹਾ- ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ, ਪੜ੍ਹੋ ਕੀ ਕੁਝ ਲਿਖਿਆ
ਸੂਤਰਾਂ ਮੁਤਾਬਕ ਅੰਮ੍ਰਿਤਸਰ ਦੇ ਪੰਡੋਰੀ ਪਿੰਡ ਦਾ ਰਹਿਣ ਵਾਲਾ 46 ਸਾਲਾ ਸਖਸ ਏਅਰਪੋਰਟ 'ਤੇ ਟੈਸਟ ਵਿੱਚ ਪੌਜ਼ੇਟਿਵ ਆਉਣ ਦੇ ਬਾਵਜੂਦ ਦਿੱਲੀ ਏਅਰਪੋਰਟ ਛੱਡ ਕੇ ਲੁਧਿਆਣਾ ਵਿਖੇ ਆਪਣੇ ਘਰ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੀ ਜਾਂਚ ਕਰਵਾਈ।
ਫਿਲਹਾਲ ਉਸ ਨੂੰ ਵਾਪਸ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਲੁਧਿਆਣਾ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਕਿਹੜੇ ਵਾਇਰਸ ਨਾਲ ਸੰਕਰਮਿਤ ਹੈ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਸੇ ਤਰ੍ਹਾਂ ਹੀ ਯੂਪੀ ਦੇ ਸਿਹਤ ਵਿਭਾਗ ਦੇ ਅਧਿਕਾਰੀ ਹਾਲ ਹੀ ਵਿਚ ਬ੍ਰਿਟੇਨ ਤੋਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਾਪਸ ਆਏ ਜ਼ਿਆਦਾਤਰ ਯਾਤਰੀਆਂ ਦੇ ਮੋਬਾਈਲ ਫੋਨ ਕਾਰਨ ਪਰੇਸ਼ਾਨ ਹਨ। ਸਿਹਤ ਕਰਮੀ ਮੁਸਾਫਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਨਵੰਬਰ ਤੋਂ ਲੈ ਕੇ ਹੁਣ ਤਕ ਲਗਪਗ 48 ਯਾਤਰੀ ਲਖਨਊ ਪਰਤੇ ਹਨ। ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਯਾਤਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ।
New Corona Stain in India: ਭਾਰਤ ਵਿੱਚ ਮਿਲੇ ਨਵੇਂ ਕੋਰੋਨਾ ਸਟ੍ਰੇਨ ਦਾ ਸ਼ੱਕੀ ਮਰੀਜ਼, ਵਿਅਕਤੀ ਹਾਲ ਹੀ 'ਚ ਪਰਤੀਆ ਯੂਕੇ ਤੋਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
New Corona Strain: ਬ੍ਰਿਟੇਨ ਤੋਂ ਪਰਤੇ ਪਰਵਾਸੀ ਭਾਰਤੀਆਂ ਲਿਆਂਦਾ ਭੂਚਾਲ, ਕਿਸੇ ਦਾ ਫੋਨ ਬੰਦ, ਕੋਈ ਏਅਰਪੋਰਟ ਤੋਂ ਗਾਇਬ
ਏਬੀਪੀ ਸਾਂਝਾ
Updated at:
24 Dec 2020 02:39 PM (IST)
ਬ੍ਰਿਟੇਨ 'ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਤੋਂ ਬਾਅਦ ਭਾਰਤ ਤੇ ਯੂਰਪ ਸਣੇ ਕਈ ਦੇਸ਼ਾਂ ਨੇ ਉਥੋਂ ਆਉਣ ਵਾਲੀਆਂ ਉਡਾਣਾਂ ਰੋਕ ਦਿੱਤੀਆਂ ਹਨ। ਇਸ ਦੇ ਨਾਲ ਹੀ ਯੂਕੇ 'ਚ ਖ਼ਤਰਨਾਕ ਵਾਇਰਸਾਂ ਦੇ ਫੈਲਣ ਤੋਂ ਰੋਕਣ ਲਈ ਸਖ਼ਤ ਲੌਕਡਾਉਨ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -