October Holidays: ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਲਈ ਇਸ ਮਹੀਨੇ ਛੁੱਟੀਆਂ ਦੀ ਵੀ ਭਰਮਾਰ ਹੈ। ਅਕਤੂਬਰ ਦੇ ਪਹਿਲੇ ਹਫ਼ਤੇ ਤਿੰਨ ਦਿਨ ਛੁੱਟੀਆਂ ਸਨ, ਜਦਕਿ ਦੂਜੇ ਹਫਤੇ ਵੀ ਲਗਾਤਾਰ ਕਈ ਸਰਕਾਰੀ ਛੁੱਟੀਆਂ ਹਨ। ਜੇਕਰ ਤੁਸੀਂ ਕਿਤੇ ਬਾਹਰ ਜਾਣ ਦੀ ਯੋਜਨਾ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ 10 ਤੋਂ 14 ਦੇ ਵਿਚਕਾਰ ਜਾ ਸਕਦੇ ਹੋ।


ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਲਗਾਤਾਰ 5 ਦਿਨ ਬੰਦ
ਦਰਅਸਲ, ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਲਗਾਤਾਰ 5 ਦਿਨ ਬੰਦ ਰਹਿਣ ਵਾਲੇ ਹਨ। ਅਕਤੂਬਰ ਦੇ ਦੂਜੇ ਹਫ਼ਤੇ 5 ਦਿਨ ਛੁੱਟੀ ਰਹੇਗੀ। ਮਹਾਸਪਤਮੀ (Mahasaptami) ਦੇ ਮੌਕੇ ਉਤੇ 10 ਅਕਤੂਬਰ ਵੀਰਵਾਰ ਨੂੰ ਛੁੱਟੀ ਰਹੇਗੀ। ਇਸ ਮੌਕੇ ਦੇਸ਼ ਦੇ ਕੁਝ ਰਾਜਾਂ ਵਿੱਚ ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਬੰਦ ਰਹਿਣਗੇ। ਹਾਲਾਂਕਿ ਕੁਝ ਕੰਪਨੀਆਂ ਵਿੱਚ ਮਹਾਸਪਤਮੀ ਵਾਲੇ ਦਿਨ ਛੁੱਟੀ ਨਹੀਂ ਹੁੰਦੀ।



ਇਹ ਵੀ ਪੜ੍ਹੋ: ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਚੈੱਕ ਕਰ ਸਕਦੇ ਹਨ ਕਿਸਾਨ


ਦੇਸ਼ ਭਰ ਵਿੱਚ ਲਗਾਤਾਰ 3 ਦਿਨਾਂ ਦੀ ਛੁੱਟੀ


ਇਸ ਤੋਂ ਇਲਾਵਾ ਸ਼ੁੱਕਰਵਾਰ 11 ਅਕਤੂਬਰ ਨੂੰ ਅਸ਼ਟਮੀ ਅਤੇ ਨਵਮੀ (Navami) ਦੇ ਕਾਰਨ ਜਨਤਕ ਛੁੱਟੀ ਹੈ। ਦੁਰਗਾ ਪੂਜਾ ਅਤੇ ਦੁਸਹਿਰੇ ਦੇ ਮੌਕੇ ਉਤੇ 12 ਅਕਤੂਬਰ ਦਿਨ ਸ਼ਨੀਵਾਰ ਨੂੰ ਸਕੂਲ, ਕਾਲਜ, ਦਫਤਰ ਅਤੇ ਬੈਂਕ ਬੰਦ ਰਹਿਣਗੇ। 13 ਅਕਤੂਬਰ ਦਿਨ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਣ ਕਾਰਨ ਦੇਸ਼ ਭਰ ਦੇ ਸਕੂਲ, ਕਾਲਜ, ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।


ਇਹ ਵੀ ਪੜ੍ਹੋ: ਸ਼ਨੀਵਾਰ-ਐਤਵਾਰ ਦੀ ਛੁੱਟੀ ਬੰਦ ਕਰਨ ਦੇ ਸੁਝਾਅ ਉਤੇ ਭੜਕੇ ਲੋਕ, ਜਾਣੋ ਦਿੱਤਾ ਕੀ ਜਵਾਬ...


10 ਤੋਂ 14 ਅਕਤੂਬਰ ਤੱਕ ਛੁੱਟੀਆਂ
10 ਅਕਤੂਬਰ, 11 ਅਕਤੂਬਰ, 12 ਅਕਤੂਬਰ, 13 ਅਕਤੂਬਰ ਅਤੇ 14 ਅਕਤੂਬਰ ਨੂੰ ਛੁੱਟੀ ਰਹੇਗੀ, ਹਾਲਾਂਕਿ 14 ਅਕਤੂਬਰ ਨੂੰ ਗੰਗਟੋਕ (ਸਿੱਕਮ) ਵਿੱਚ ਹੀ ਦੁਰਗਾ ਪੂਜਾ ਜਾਂ ਦਸਵੀਂ ਕਾਰਨ ਸਕੂਲਾਂ, ਕਾਲਜਾਂ, ਦਫ਼ਤਰਾਂ ਅਤੇ ਬੈਂਕਾਂ ਵਿੱਚ ਛੁੱਟੀ ਰਹੇਗੀ।


14 ਅਕਤੂਬਰ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਕਟੀ ਬਿਹੂ ਅਤੇ ਵਾਲਮੀਕਿ ਜੈਅੰਤੀ ਕਾਰਨ ਛੁੱਟੀ ਰਹੇਗੀ। 20 ਅਕਤੂਬਰ ਦਿਨ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਣ ਕਾਰਨ ਜਨਤਕ ਛੁੱਟੀ ਹੋਵੇਗੀ। ਦੀਵਾਲੀ ਨਾਲ ਸਬੰਧਤ ਤਿਉਹਾਰਾਂ ਕਾਰਨ ਕੁਝ ਰਾਜਾਂ ਵਿੱਚ 29 ਅਤੇ 31 ਅਕਤੂਬਰ ਨੂੰ ਛੁੱਟੀ ਰਹੇਗੀ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।