Odisha Train Accident: ਉੜੀਸਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਨੂੰ ਦੋ ਦਿਨ ਬੀਤ ਚੁੱਕੇ ਹਨ। ਹੁਣ ਵੀ ਕਈ ਮੁਸਾਫਰਾਂ ਦੇ ਪਰਿਵਾਰ ਆਪਣੇ ਚਹੇਤਿਆਂ ਨੂੰ ਲੱਭ ਰਹੇ ਹਨ। ਮੌਕੇ 'ਤੇ ਰਾਹਤ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇਸ ਹਾਦਸੇ 'ਚ ਹੁਣ ਤੱਕ ਕੁੱਲ 275 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਓਡੀਸ਼ਾ ਦੇ ਹਸਪਤਾਲ ਜ਼ਖਮੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਮਦਦ ਮੰਗ ਰਹੇ ਲੋਕਾਂ ਨਾਲ ਭਰੇ ਹੋਏ ਹਨ।


ਉੱਥੇ ਹੀ ਇੱਕ ਪਿਤਾ ਵੀ ਹੈ ਜੋ ਆਪਣੇ ਪੁੱਤ ਨੂੰ ਲੱਭ ਰਿਹਾ ਹੈ। ਬਿਹਾਰ ਦੇ ਪੂਰਨੀਆ ਦੇ ਰਹਿਣ ਵਾਲੇ 40 ਸਾਲਾ ਦਿਹਾੜੀ ਮਜ਼ਦੂਰ ਵਿਜੇਂਦਰ ਰਿਸ਼ੀਦੇਵ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਲੱਭ ਰਿਹਾ ਹੈ। ਉਸ ਦਾ ਪੁੱਤਰ ਸੂਰਜ ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈਸ ਦੇ ਯਾਤਰੀਆਂ ਵਿੱਚੋਂ ਇੱਕ ਸੀ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਪੁੱਤਰ ਜ਼ਿੰਦਾ ਹੈ ਜਾਂ ਨਹੀਂ।


ਨੌਕਰੀ ਦੀ ਤਲਾਸ਼ ‘ਚ ਨਿਕਲਿਆ ਸੀ ਪੁੱਤਰ


ਵਿਜੇਂਦਰ ਰਿਸ਼ੀਦੇਵ ਨੇ ਕਿਹਾ, "ਜਿਵੇਂ ਹੀ ਮੈਨੂੰ 2 ਜੂਨ ਨੂੰ ਦਰਦਨਾਕ ਹਾਦਸੇ ਬਾਰੇ ਪਤਾ ਲੱਗਾ, ਮੈਂ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਆਪਣੇ ਪੁੱਤਰ ਜਾਂ ਉਸ ਦੀ ਲਾਸ਼ ਨੂੰ ਕਿੱਥੇ ਲੱਭਣਾ ਹੈ। ਸੂਰਜ ਰੇਲਗੱਡੀ 'ਚ ਸੀ ਅਤੇ ਨੌਕਰੀ ਦੀ ਭਾਲ ਵਿੱਚ ਚੇਨਈ ਜਾ ਰਿਹਾ ਸੀ। ਉਨ੍ਹਾਂ ਨੇ ਹਾਲ ਹੀ ਵਿੱਚ ਬਿਹਾਰ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਮੇਰੇ ਦੋ ਪੁੱਤਰ ਹਨ ਅਤੇ ਸੂਰਜ ਸਭ ਤੋਂ ਵੱਡਾ ਹੈ। ਹਾਦਸੇ ਤੋਂ ਬਾਅਦ ਮੇਰਾ ਸੂਰਜ ਨਾਲ ਸੰਪਰਕ ਟੁੱਟ ਗਿਆ।"


ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸੇ ਦੀ ਹੋਵੇ ਸੀਬੀਆਈ ਜਾਂਚ, ਰੇਲਵੇ ਬੋਰਡ ਨੇ ਕੀਤੀ ਸਿਫਾਰਿਸ਼


'ਹਾਦਸੇ ਤੋਂ ਪਹਿਲਾਂ ਹੋਈ ਸੀ ਭਰਾ ਨਾਲ ਗੱਲ '


ਉੱਥੇ ਹੀ ਇਕ ਹੋਰ ਯਾਤਰੀ ਦੇ ਭਰਾ ਮਿਥੁਨ ਰਿਸ਼ੀਦੇਵ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਵੀ ਕੋਰੋਮੰਡਲ ਐਕਸਪ੍ਰੈੱਸ 'ਚ ਸਵਾਰ ਸੀ। ਹਾਦਸੇ ਤੋਂ ਕੁਝ ਮਿੰਟ ਪਹਿਲਾਂ ਉਸ ਨੇ ਆਪਣੇ ਭਰਾ ਲਲਿਤ ਨਾਲ ਫੋਨ 'ਤੇ ਗੱਲ ਕੀਤੀ ਸੀ। ਸਥਾਨਕ ਲੋਕਾਂ ਦੀ ਟੀਮ ਨੇ ਵੀ ਉਸ ਨੂੰ ਬਚਾ ਲਿਆ ਸੀ ਪਰ ਉਹ ਇੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਿ ਉਸ ਦੀ ਤੁਰੰਤ ਮੌਤ ਹੋ ਗਈ।


‘ਹੁਣ ਵੀ ਲਾਪਤਾ ਹੈ ਭਰਾ ਦੀ ਲਾਸ਼’


ਲਲਿਤ ਵੀ ਬਿਹਾਰ ਦੇ ਪੂਰਨੀਆ ਦਾ ਰਹਿਣ ਵਾਲਾ ਸੀ। ਲਲਿਤ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਚੇਨਈ ਜਾਣ ਲਈ ਇਸ ਟਰੇਨ ਵਿੱਚ ਬੈਠਾ ਸੀ। ਉਸ ਦੇ ਭਰਾ ਨੇ ਦੱਸਿਆ ਕਿ ਲਲਿਤ ਦੀ ਲਾਸ਼ ਅਜੇ ਵੀ ਲਾਪਤਾ ਹੈ। ਮਿਥੁਨ ਉਸ ਦੀ ਭਾਲ ਵਿਚ ਐਤਵਾਰ (4 ਜੂਨ) ਨੂੰ ਬਾਲਾਸੋਰ ਪਹੁੰਚਿਆ। ਉਸ ਨੂੰ ਹੁਣ ਤੱਕ ਲਲਿਤ ਦਾ ਫ਼ੋਨ ਮਿਲਿਆ ਹੈ, ਜੋ ਉਸ ਨੂੰ ਸਥਾਨਕ ਲੋਕਾਂ ਵਿੱਚੋਂ ਇੱਕ ਨੇ ਦਿੱਤਾ ਸੀ ਜਿਸ ਨੇ ਉਸ ਨੂੰ ਬਚਾਇਆ ਸੀ। ਉਸ ਦੀ ਲਾਸ਼ ਅਜੇ ਵੀ ਲਾਪਤਾ ਹੈ।


ਇਹ ਵੀ ਪੜ੍ਹੋ: Manipur Violence: ਮਣੀਪੁਰ ਹਿੰਸਾ ਦੀ ਜਾਂਚ ਲਈ ਸਰਕਾਰ ਨੇ ਬਣਾਇਆ ਕਮਿਸ਼ਨ, MHA ਨੇ ਕਿਹਾ- 6 ਮਹੀਨਿਆਂ 'ਚ ਸੌਂਪਣੀ ਹੋਵੇਗੀ ਰਿਪੋਰਟ