ਨਵੀਂ ਦਿੱਲੀ: ਮੌਜੂਦਾ ਸਮੇਂ ਦੇਸ਼ਭਰ ‘ਚ ਆਨਲਾਈਨ ਕੈਬ ਮੁਹੱਈਆ ਕਰਾਉਣ ਵਾਲੀ Ola ਕੈਬਸ ਦਾ ਇਸਤੇਮਾਲ ਹੁਣ ਕਰੀਬ ਹਰ ਕੋਈ ਕਰ ਰਿਹਾ ਹੈ। ਭਾਰਤ ਦੇ ਜਿਆਦਾਤਰ ਵੱਡੇ ਸ਼ਹਿਰਾਂ ‘ਚ ਓਲਾ ਲੋਕਾਂ ਲਈ ਸੇਡਾਨ ਤੋਂ ਲੈਕੇ ਬਾਈਕ ਤਕ ਦੀ ਆਪਸ਼ਨ ਉਪਲਬਧ ਕਰਵਾ ਰਹੀ ਹੈ। ਅਜਿਹੇ ‘ਚ ਖਬਰ ਹੈ ਕਿ ਹੁਣ Ola ਕੈਬਸ ਇਲੈਕਟ੍ਰਿਕ ਸਕੂਟਰ ਵੀ ਲੈਕੇ ਆ ਰਹੀ ਹੈ। ਅਗਲੇ ਸਾਲ ਜਨਵਰੀ ਤਕ Ola ਕੈਬਸ ਆਪਣਾ ਪਹਿਲਾ ਈ-ਸਕੂਟਰ ਬਜਾਰ ‘ਚ ਲੌਂਚ ਕਰ ਸਕਦੀ ਹੈ।


OLA ਨੀਦਰਲੈਂਡ ‘ਚ ਆਪਣੀ ਮੈਨੂਫੈਕਚਰਿੰਗ ‘ਚ ਈ-ਸਕੂਟਰ ‘ਤੇ ਕੰਮ ਕਰ ਚੁੱਕੀ ਹੈ। ਜਿਸ ਨੂੰ ਨੀਦਰਲੈਂਡ ‘ਚ ਹੀ ਬਣਾਇਆ ਜਾਵੇਗਾ। ਜਿਸ ਤੋਂ ਬਾਅਦ ਉਸ ਨੂੰ ਭਾਰਤ, ਯੂਰਪ ਤੇ ਬਾਕੀ ਦੇਸ਼ਾਂ ‘ਚ ਐਕਸਪੋਰਟ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ‘ਆਤਮਨਿਰਭਰ ਭਾਰਤ ਅਭਿਆਨ’ ਤਹਿਤ ola ਭਾਰਤ ‘ਚ ਵੀ ਇਸ ਦੇ ਮੈਨੂਫੈਕਚਰਿੰਗ ਪਲਾਂਟ ਖੋਲ੍ਹ ਸਕਦੀ ਹੈ।

OLA ਭਾਰਤ ‘ਚ ਸਭ ਤੋਂ ਵੱਡਾ ਇਲਕਾਟ੍ਰਿਕ ਸਕੂਟਰ ਮੈਨੂਫੈਕਚਰਿੰਗ ਪਲਾਂਟ ਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਉਸ ਨੇ ਆਂਧਰਾ ਪ੍ਰਦੇਸ਼, ਤਮਿਲਨਾਡੂ, ਕਰਨਾਟਕ ਦੇ ਨਾਲ ਹੀ ਮਹਾਰਾਸ਼ਟਰ ਦੀਆਂ ਸਰਕਾਰਾਂ ਨਾਲ ਚਰਚਾ ਵੀ ਕੀਤੀ ਸੀ। ਫਿਲਹਾਲ OLA ਕੈਬਸ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਨੀਦਰਸਲੈਂਡ ‘ਚ ਬਣਾ ਰਹੀ ਹੈ।ਜਿਸ ਨੂੰ ਭਾਰਤ ਸਮੇਤ ਯੂਰਪ ਦੇ ਕਈ ਦੇਸ਼ਾਂ ‘ਚ ਲੌਂਚ ਕੀਤਾ ਜਾ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ