ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਸਤਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਸਭ ਦੀ ਹਮਾਇਤ ਮਿਲਣ ਤੋਂ ਬਾਅਦ ਲੋਕ ਸਭਾ ਸਪੀਕਰ ਚੁਣਿਆ ਗਿਆ। ਲੋਕ ਸਭਾ ‘ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ। ਬਾਅਦ ‘ਚ ਸਭ ਨੇ ਉਨ੍ਹਾਂ ਦੇ ਨਾਂ ਦਾ ਸਮਰੱਥਨ ਕੀਤਾ ਤੇ ਫੇਰ ਕਾਰਜਕਾਰੀ ਪ੍ਰਧਾਨ ਵਿਰੇਂਦਰ ਕੁਮਾਰ ਨੇ ਬਿਰਲਾ ਨੂੰ ਸਪੀਕਰ ਐਲਾਨ ਦਿੱਤਾ।
ਮਮਤਾ ਦੀ ਪਾਰਟੀ ਟੀਐਮਸੀ, ਬੀਜੇਡੀ ਤੇ ਡੀਐਮਕੇ ਸਮੇਤ ਸਾਰੇ ਦਲਾਂ ਨੇ ਬਿਰਲਾ ਦੇ ਨਾਂ ‘ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਭ ਲਈ ਮਾਣ ਦੀ ਗੱਲ ਹੈ ਕਿ ਸਪੀਕਰ ਅਹੁਦੇ ‘ਤੇ ਅੱਜ ਅਸੀਂ ਅਜਿਹੇ ਵਿਅਕਤੀ ਨੂੰ ਬੈਠਾ ਰਹੇ ਹਾਂ ਜਿਨ੍ਹਾਂ ਨੇ ਬਿਨਾ ਕਿਸੇ ਰੁਕਾਵਟ ਦੇ ਸਮਾਜ ਦੇ ਕਿਸੇ ਨਾ ਕਿਸੇ ਕੰਮ ‘ਚ ਹਿੱਸਾ ਪਾਇਆ ਹੈ।”
ਮੋਦੀ ਨੇ ਕਿਹਾ, “ਜਦੋਂ ਗੁਜਰਾਤ ‘ਚ ਭੁਚਾਲ ਆਇਆ ਤਾਂ ਉਹ ਲੰਬੇ ਸਮੇਂ ਤਕ ਕੱਛ ‘ਚ ਰਹੇ, ਆਪਣੇ ਲੋਕਾਂ ਨਾਲ ਉਨ੍ਹਾਂ ਨੇ ਪੀੜਤਾਂ ਦੀ ਸੇਵਾ ਦਾ ਕੰਮ ਕੀਤਾ। ਜਦੋਂ ਕੇਦਾਰਨਾਥ ‘ਚ ਹਾਦਸਾ ਹੋਇਆ ਬਿਰਲਾ ਨੇ ਆਪਣੀ ਟੋਲੀ ਨਾਲ ਉੱਥੇ ਵੀ ਲੋਕਾਂ ਦੀ ਸੇਵਾ ਲਈ ਕੰਮ ਕੀਤਾ।” ਪੀਐਮ ਮੋਦੀ ਨੇ ਕਿਹਾ, “ਬਿਰਲਾ ਨੇ ਇੱਕ ਸੰਕਲਪ ਲਿਆ ਸੀ ਕਿ ਕੋਟਾ ‘ਚ ਕੋਈ ਭੁਖਾ ਨਹੀਂ ਹੋਵੇਗਾ ਤੇ ਉਹ ਇੱਕ ਪ੍ਰਸਾਦਮ ਨਾਂ ਦੀ ਯੋਜਨਾ ਚਲਾਉਂਦੇ ਹਨ ਜੋ ਅੱਜ ਵੀ ਚਲ ਰਹੀ ਹੈ।”
ਓਮ ਬਿਰਲਾ ਬਣੇ ਲੋਕ ਸਭਾ ਸਪੀਕਰ, ਸਾਰੀਆਂ ਪਾਰਟੀਆਂ ਦੀ ਮਿਲੀ ਹਮਾਇਤ
ਏਬੀਪੀ ਸਾਂਝਾ
Updated at:
19 Jun 2019 12:46 PM (IST)
ਬੀਜੇਪੀ ਦੇ ਸੀਨੀਅਰ ਨੇਤਾ ਤੇ ਰਾਜਸਤਾਨ ਦੇ ਕੋਟਾ ਤੋਂ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਸਭ ਦੀ ਹਮਾਇਤ ਮਿਲਣ ਤੋਂ ਬਾਅਦ ਲੋਕ ਸਭਾ ਸਪੀਕਰ ਚੁਣਿਆ ਗਿਆ। ਲੋਕ ਸਭਾ ‘ਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ।
- - - - - - - - - Advertisement - - - - - - - - -