Omicron In India: ਬ੍ਰਿਟੇਨ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ, ਜਦਕਿ ਚੀਨ 'ਚ ਵੀ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਖੇਤਰਾਂ 'ਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਭਾਰਤ 'ਚ ਹੁਣ ਤੱਕ ਓਮੀਕ੍ਰੋਨ ਦੇ 41 ਮਰੀਜ਼ ਵੀ ਪਾਏ ਗਏ ਹਨ, ਜਿਸ ਕਾਰਨ ਇਸ ਨਵੇਂ ਵੇਰੀਐਂਟ ਨੇ ਭਾਰਤ ਲਈ ਵੀ ਖਤਰਾ ਵਧਾ ਦਿੱਤਾ ਹੈ।


ਓਮੀਕ੍ਰੋਨ ਨੂੰ ਲੈ ਕੇ ਹਾਲ ਹੀ 'ਚ IIT ਕਾਨਪੁਰ ਦੇ ਮਾਹਰਾਣ ਨੇ ਆਪਣੀ ਰਿਸਰਚ 'ਚ ਖਦਸ਼ਾ ਜ਼ਾਹਰ ਕੀਤਾ ਕਿ ਇਸ ਨਵੇਂ ਵੇਰੀਐਂਟ ਨਾਲ ਦੇਸ਼ 'ਚ ਤੀਸਰੀ ਲਹਿਰ ਆਉਣ ਦਾ ਖ਼ਤਰਾ ਹੈ, ਜੋ ਜਨਵਰੀ 2022 ਤੱਕ ਆ ਸਕਦੀ ਹੈ, ਜਦਕਿ ਤੀਜੀ ਲਹਿਰ ਦਾ ਸਿਖਰ ਫਰਵਰੀ ਵਿੱਚ 1.5 ਲੱਖ ਰੋਜ਼ਾਨਾ ਕੋਵਿਡ ਕੇਸਾਂ ਨਾਲ ਹੋਣ ਦਾ ਖ਼ਤਰਾ ਹੈ।


ਭਾਰਤ 'ਚ ਹੁਣ ਤੱਕ 41 ਓਮੀਕ੍ਰੋਨ ਸੰਕਰਮਿਤ


ਦੇਸ਼ ਵਿੱਚ ਓਮੀਕ੍ਰੋਨ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਓਮੀਕ੍ਰੋਨ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 41 ਹੋ ਗਈ ਹੈ। ਮਹਾਰਾਸ਼ਟਰ ਵਿੱਚ ਮਿਲੇ ਦੋ ਨਵੇਂ ਮਰੀਜ਼ ਦੁਬਈ ਤੋਂ ਪਰਤੇ ਹਨ ਜਦਕਿ ਗੁਜਰਾਤ ਵਿੱਚ ਮਿਲੇ ਮਰੀਜ਼ ਦੱਖਣੀ ਅਫਰੀਕਾ ਤੋਂ ਵਾਪਸ ਆਏ ਹਨ। ਇਸ ਦੇ ਨਾਲ ਹੀ ਓਮੀਕ੍ਰੋਨ ਦੇ ਹੁਣ ਮਹਾਰਾਸ਼ਟਰ ਵਿੱਚ 20, ਰਾਜਸਥਾਨ ਵਿੱਚ 9, ਕਰਨਾਟਕ ਵਿੱਚ 3, ਗੁਜਰਾਤ ਵਿੱਚ 4, ਦਿੱਲੀ ਵਿੱਚ 2 ਅਤੇ ਕੇਰਲ, ਆਂਧਰਾ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇੱਕ-ਇੱਕ ਮਰੀਜ਼ ਹਨ।



ਇਹ ਵੀ ਪੜ੍ਹੋ: ਅਮੀਰ ਬਣਨਾ ਆਸਾਨ, ਹਰ ਰੋਜ਼ 20 ਰੁਪਏ ਦੇ ਨਿਵੇਸ਼ 'ਤੇ ਮਿਲਣਗੇ 10 ਕਰੋੜ!


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904