ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਨਕੀ ਵਿਅਕਤੀ ਨੇ ਇੱਕ ਮਹਿਲਾ ਦੁਕਾਨਦਾਰ ਨੂੰ ਬੀੜੀ ਨਾ ਦੇਣ ਕਾਰਨ ਚਾਕੂ ਨਾਲ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਸਥਾਨਕ ਲੋਕਾਂ ਨੇ ਪਿੱਛਾ ਕੀਤਾ ਅਤੇ ਦੋਸ਼ੀ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਭੀੜ ਤੋਂ ਬਚਾਇਆ ਅਤੇ ਆਪਣੇ ਨਾਲ ਲੈ ਗਈ।






ਇੰਡੀਆ ਟੂਡੇ 'ਚ ਛਪੀ ਇੱਕ ਖ਼ਬਰ ਮੁਤਾਬਕ, ਇਹ ਮਾਮਲਾ ਦਵਾਰਕਾ ਦੇ ਡਾਬਰੀ ਇਲਾਕੇ ਦਾ ਹੈ, ਜਿੱਥੇ 30 ਸਾਲਾ ਵਿਭਾ ਆਪਣੇ ਪਤੀ ਦੇ ਨਾਲ ਇੱਕ ਛੋਟੀ ਕਰਿਆਨੇ ਦੀ ਦੁਕਾਨ ਚਲਾਉਂਦੀ ਸੀ। ਉਹ ਇਸ ਦੁਕਾਨ 'ਤੇ ਘਰੇਲੂ ਸਮਾਨ ਵੇਚਦੀ ਸੀ। ਦੋਸ਼ੀ ਦੀਪਕ ਰਾਤ ਕਰੀਬ 10:30 ਵਜੇ ਮਹਿਲਾ ਦੁਕਾਨਦਾਰ ਵਿਭਾ ਕੋਲ ਪਹੁੰਚਿਆ। ਇਸ ਸਮੇਂ ਉਹ ਨਸ਼ੇ ਵਿੱਚ ਸੀ। ਉਸ ਨੇ ਔਰਤ ਤੋਂ ਬੀੜੀ ਮੰਗੀ, ਪਰ ਉਸ ਨੇ ਮੁਲਜ਼ਮ ਨੂੰ ਇਸ ਤੋਂ ਇਨਕਾਰ ਕਰ ਦਿੱਤਾ।


ਇਸ ਨਾਲ ਦੋਸ਼ੀ ਗੁੱਸੇ 'ਚ ਆ ਗਿਆ। ਉਸ ਨੇ ਵਿਭਾ ਨਾਲ ਬਹਿਸ ਕੀਤੀ ਅਤੇ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਔਰਤ ਨੇ ਉਸ ਤੋਂ ਬੱਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਬੈਗ ਚੋਂ ਇੱਕ ਤੇਜ਼ਧਾਰ ਹਥਿਆਰ ਕੱਿਢਆ ਅਤੇ ਵਿਭਾ 'ਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਵਿਭਾ ਨੂੰ ਫੜਿਆ ਅਤੇ ਉਸਦਾ ਗਲਾ ਵੱਢ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਉਥੋਂ ਭੱਜ ਗਿਆ।


ਇਸ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਔਰਤ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ 'ਚ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀਪਕ ਨੂੰ ਦੀਨ ਦਿਆਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕੁਝ ਸਥਾਨਕ ਲੋਕਾਂ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ।


ਦਵਾਰਕਾ ਦੇ ਡੀਸੀਪੀ ਨੇ ਕਿਹਾ ਕਿ ਜਿਵੇਂ ਹੀ ਦੋਸ਼ੀ ਨੂੰ ਛੁੱਟੀ ਮਿਲਦੀ ਹੈ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: Facebook-Whatsapp ਡਾਊਨ ਹੋਣ ਕਰਕੇ ਪ੍ਰੇਸ਼ਾਨ ਹੋਏ ਲੋਕ, Mark Zuckerberg ਨੂੰ ਇੱਕ ਦਿਨ 'ਚ 7 ਬਿਲੀਅਨ ਡਾਲਰ ਦਾ ਨੁਕਸਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904