ਨਵੀਂ ਦਿੱਲੀ: ਆਨਲਾਈਨ ਖ਼ਰੀਦਦਾਰੀ ਕਰਨ ਦਾ ਰੁਝਾਨ ਜਿੱਥੇ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਠੱਗੀਆਂ ਵੱਜਣ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਅਜਿਹਾ ਹੀ ਠੱਗੀ ਦਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ। ਇਸ ਵਾਰ ਠੱਗੀ ਗਾਹਕ ਨਾਲ ਨਹੀਂ ਸਗੋਂ ਅਮੈਜੋਨ ਕੰਪਨੀ ਦਾ ਸਾਮਾਨ ਸਪਲਾਈ ਕਰਨ ਵਾਲੇ ਕਰਮਚਾਰੀ ਨਾਲ ਵੱਜੀ ਹੈ। ਠੱਗੀ ਮਾਰਨ ਦੀ ਕੋਸ਼ਿਸ਼ ਗਾਹਕ ਨੇ ਕੀਤੀ ਹੈ।
ਪੂਰਬੀ ਦਿੱਲੀ ਦੇ ਡੀ.ਸੀ.ਪੀ. ਰਿਸ਼ੀ ਨੇ ਦੱਸਿਆ ਕਿ ਐਮੇਜੋਨ ਕੰਪਨੀ ਲਈ ਸਾਮਾਨ ਸਪਲਾਈ ਕਰਨ ਵਾਲੇ ਲੜਕੇ ਮਨੋਜ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੈਮਸੰਗ ਕੰਪਨੀ ਦਾ ਨੋਟ-5 ਫ਼ੋਨ ਦੀ ਡਿਲਿਵਰੀ ਦੇਣ ਲਈ ਮਧੂ ਲਿਹਾਰ ਦੇ ਇੱਕ ਘਰ ਵਿੱਚ ਗਿਆ ਪਰ ਫ਼ੋਨ ਦਾ ਆਡਰ ਕਰਨ ਵਾਲਾ ਲੜਕਾ ਹੋਰਾਨ ਦਿੱਤੇ ਪਤੇ ਉੱਤੇ ਨਹੀਂ ਮਿਲਿਆ। ਇਸ ਦੌਰਾਨ ਫ਼ੋਨ ਉੱਤੇ ਰੋਹਾਨ ਨੇ ਕੋਰੀਅਰ ਬੁਆਏ ਨੂੰ ਇੱਕ ਹੋਰ ਥਾਂ ਉੱਤੇ ਫ਼ੋਨ ਦੀ ਡਿਲਿਵਰੀ ਦੇਣ ਲਈ ਆਖਿਆ।
ਜਦੋਂ ਦੱਸੇ ਹੋਏ ਪਤੇ ਉੱਤੇ ਮਨੋਜ ਫ਼ੋਨ ਦੇਣ ਲਈ ਗਿਆ ਤਾਂ ਰੋਹਾਨ ਫ਼ੋਨ ਲਿਆ ਤੇ ਪੈਸੇ ਲੈਣ ਲਈ ਘਰ ਦੇ ਅੰਦਰ ਚਲੇ ਗਿਆ। ਇਸ ਦੌਰਾਨ ਰੋਹਾਨ ਨੇ ਵਾਪਸ ਆ ਕੇ ਮਨੋਜ ਨੂੰ ਆਖਿਆ ਕਿ ਉਸ ਕੋਲ ਪੈਸੇ ਨਹੀਂ। ਇਸ ਲਈ ਉਹ ਫ਼ੋਨ ਨਹੀਂ ਲੈਣਾ ਚਾਹੁੰਦਾ। ਜਦੋਂ ਮਨੋਜ ਨੇ ਫ਼ੋਨ ਚੈੱਕ ਕੀਤਾ ਤਾਂ ਡੱਬੇ ਵਿੱਚ ਫ਼ੋਨ ਦੀ ਥਾਂ ਸਾਬਣ ਨਿਕਲਿਆ। ਇਸ ਤੋਂ ਬਾਅਦ ਮਨੋਜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰੋਹਾਨ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਰੋਹਾਨ ਨਾਮਕ ਲੜਕੇ ਦਾ ਅਸਲੀ ਨਾਮ ਮੋਹਿਤ ਹੈ ਤੇ ਉਸ ਨੇ ਠੱਗੀ ਮਾਰਨ ਦੇ ਇਰਾਦੇ ਨਾਲ ਉਸ ਨੇ ਆਪਣਾ ਨਾਮ ਬਦਲਿਆ ਸੀ।