ਭਿਆਨਕ ਸੜਕ ਹਾਦਸਾ, 15 ਮੌਤਾਂ, 30 ਜ਼ਖ਼ਮੀ
ਏਬੀਪੀ ਸਾਂਝਾ | 20 Oct 2016 06:46 PM (IST)
ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਇੱਕ ਬੱਸ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 15 ਸਵਾਰੀਆਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਜ਼ਖ਼ਮੀ ਹਨ। ਰਿਆਸੀ ਦੇ ਸੀਨੀਅਰ ਪੁਲਿਸ ਅਧਿਕਾਰੀ ਤਾਹਿਰ ਸੱਯਾਦ ਭੱਟ 15 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਰਿਆਸੀ ਨੇੜੇ ਹੋਇਆ ਹੈ। ਬੱਸ ਰਿਆਸੀ ਤੋਂ ਬਕਲੇ ਜਾ ਰਹੀ ਸੀ। ਉਸ ਵਿੱਚ 45 ਸਵਾਰੀਆਂ ਸਨ।