1...ਦਿੱਲੀ ਦੀ ਜੇ.ਐਨ. ਯੂਨੀਵਰਸਿਟੀ ਵਿੱਚ ਵਿਦਿਆਰਥੀ ਦੇ ਗ਼ਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਸਮੇਤ ਕਈ ਅਧਿਕਾਰੀਆਂ ਨੂੰ ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ। ਜੇਐਨਯੂ ਦੇ ਵੀਸੀ ਨੇ ਏਬੀਪੀ ਨਿਊਜ਼ ਨੂੰ ਕਿਹਾ ਕਿ ਉਹ ਇੱਕ ਵਾਰ ਫਿਰ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਪਰ ਜੇਕਰ ਹਾਲਾਤ ਕਾਬੂ ਤੋਂ ਬਾਹਰ ਹੋਏ ਤਾਂ ਕੈਂਪਸ ਵਿੱਚ ਪੁਲਿਸ ਨੂੰ ਵੀ ਸੱਦਿਆ ਜਾ ਸਕਦਾ ਹੈ।
2...ਦੇਸ਼ ਭਰ ਦੇ 32 ਲੱਖ ਏ.ਟੀ.ਐਮ ਕਾਰਡ ਖ਼ਤਰੇ ਵਿੱਚ ਹਨ। ਇਸ ਵਿੱਚ SBI, HDFC, ICICI, AXIS ਤੇ YES ਬੈਂਕ ਦੇ ਕਾਰਡਾਂ ਦੀ ਸੁਰੱਖਿਆ ਵਿੱਚ ਸੰਨ੍ਹ ਲੱਗੀ ਹੈ। ਸਟੇਟ ਬੈਂਕ ਆਫ਼ ਇੰਡੀਆ ਆਪਣੇ ਗ੍ਰਾਹਕਾਂ ਦੇ ਛੇ ਲੱਖ ਕਾਰਡ ਬੰਦ ਕਰ ਚੁੱਕਾ ਹੈ ਜਿਨ੍ਹਾਂ ਨੂੰ ਨਵੇਂ ਕਾਰਡ ਦਿੱਤੇ ਜਾਣਗੇ।
3….ਰਾਜਸਥਾਨ ਦੇ ਬੀਕਾਨੇਰ ਨੇੜੇ ਭਾਰਤ-ਪਾਕਿ ਸਰਹੱਦ ਤੋਂ ਬੀ.ਐਸ.ਐਫ. ਨੇ ਪਾਕਿਸਤਾਨ ਦੇ ਬਾਜ਼ ਨੂੰ ਫੜਿਆ ਹੈ ਜਿਸ ਉੱਤੇ ਸ਼ੱਕ ਹੈ ਕਿ ਪਾਕਿਸਤਾਨ ਇਸ ਦੀ ਵਰਤੋਂ ਜਾਸੂਸੀ ਲਈ ਕਰ ਸਕਦਾ ਹੈ। ਬੀ.ਐਸ.ਐਫ. ਨੇ ਬਾਜ਼ ਨੂੰ ਜਾਂਚ ਲਈ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ ਹੈ।
4...ਹਿਜ਼ਬੁਲ ਤੇ ਲਸ਼ਕਰ ਦੇ 12 ਅੱਤਵਾਦੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਆਧੁਨਿਕ ਹਥਿਆਰਾਂ ਨਾਲ ਲੈਸ ਦਿੱਖ ਰਹੇ ਹਨ। ਸੂਤਰਾਂ ਮੁਤਾਬਕ ਦੱਖਣੀ ਕਸ਼ਮੀਰ ਦੇ ਵਿੱਚ ਇਹ ਵੀਡੀਓ ਸ਼ੂਟ ਕੀਤੀ ਗਈ ਹੈ।
5...5 ਨਵੰਬਰ ਨੂੰ ਸਮਾਜਵਾਦੀ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਵਿੱਚ ਮੁੱਖ ਮੰਤਰੀ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਣਗੇ। ਅਖਿਲੇਸ਼ 3 ਨਵੰਬਰ ਤੋਂ ਇਕੱਲੇ ਹੀ ਰੱਥ ਯਾਤਰਾ ਸ਼ੁਰੂ ਕਰਨਗੇ।
6...ਭਾਰਤ ਵੱਲੋਂ ਪੀਓ ਕੇ 'ਚ ਕੀਤੇ ਗਏ ਸਰਜੀਕਲ ਸਟ੍ਰਾਈਕ ਤੋਂ ਪਾਕਿਸਤਾਨ ਇੰਨਾ ਬੁਖਲਾ ਗਿਆ ਕਿ LOC ਤੇ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਜੰਮੂ ਦੇ ਕਠੂਆ ਤੋਂ ਲੈ ਕੇ ਰਾਜੌਰੀ ਤਕ ਪਾਕਿਸਤਾਨ ਵਾਲੇ ਪਾਸਿਉਂ ਜ਼ਬਰਦਸਤ ਫਾਇਰਿੰਗ ਕੀਤੀ ਗਈ ਹੈ। ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਮੁੜਵਾਂ ਜਵਾਬ ਦਿੱਤਾ ਹੈ।
7...ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਸਖ਼ਤ ਰਵੱਈਏ ਦੇ ਵਿਚਕਾਰ ਪਹਿਲੀ ਵਾਰ ਭਾਰਤ ਤੇ ਚੀਨ ਨੇ ਜੰਮੂ-ਕਸ਼ਮੀਰ ਦੇ ਪੂਰਬੀ ਲਦਾਖ਼ ਖੇਤਰ ਵਿੱਚ ਸੈਨਿਕ ਅਭਿਆਸ ਕੀਤਾ। ਇਸ ਖੇਤਰ ਵਿੱਚ ਭੂਚਾਲ ਆਉਣ ਉੱਤੇ ਕਿਸੇ ਤਰੀਕੇ ਨਾਲ ਮਦਦ ਕਰਨੀ ਹੈ, ਉਸ ਉੱਤੇ ਦੋਵਾਂ ਦੇਸ਼ ਦੇ ਸੈਨਿਕਾਂ ਨੇ ਅਭਿਆਸ ਕੀਤਾ।