ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ 'ਚ ਸੁਰੱਖਿਆ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਤਾਜ ਹੋਟਲ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਫੋਨ ਆਇਆ। ਇਹ ਫੋਨ ਪਾਕਿਸਤਾਨ ਤੋਂ ਤਾਜ ਹੋਟਲ ਵਿੱਚ ਆਇਆ ਹੈ। ਵਿਅਕਤੀ ਨੇ ਫੋਨ 'ਤੇ ਕਿਹਾ, ਸਾਰਿਆਂ ਨੇ ਕਰਾਚੀ ਸਟਾਕ ਐਕਸਚੇਂਜ' ਤੇ ਅੱਤਵਾਦੀ ਹਮਲਾ ਵੇਖਿਆ। ਹੁਣ ਤਾਜ ਹੋਟਲ ਵਿੱਚ 26/11 ਵਰਗਾ ਹਮਲਾ ਇੱਕ ਵਾਰ ਫਿਰ ਹੋਵੇਗਾ।”

ਮੁੰਬਈ ਪੁਲਿਸ ਨੂੰ ਤੁਰੰਤ ਫੋਨ ਕਾਲ ਦੀ ਜਾਣਕਾਰੀ ਦਿੱਤੀ ਗਈ ਹੈ। ਮੁੰਬਈ ਪੁਲਿਸ ਨੇ ਸੁਰੱਖਿਆ ਪ੍ਰਣਾਲੀ ਵਿਚ ਵਾਧਾ ਕੀਤਾ ਹੈ। ਰਾਤੋ ਰਾਤ ਮੁੰਬਈ ਪੁਲਿਸ ਤੇ ਹੋਟਲ ਸਟਾਫ ਨੇ ਮਿਲ ਕੇ ਸੁਰੱਖਿਆ ਦਾ ਮੁਆਇਨਾ ਕੀਤਾ। ਇੱਥੇ ਆਉਣ ਵਾਲੇ ਮਹਿਮਾਨਾਂ ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਖਣੀ ਮੁੰਬਈ ਵਿਚ ਪੁਲਿਸ ਦੀ ਨਾਕਾਬੰਦੀ ਵੱਧ ਗਈ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904