ਨਵੀਂ ਦਿੱਲੀ: ਦੇਸ਼ 'ਚ ਬੈਂਕ ਨਾਲ ਜੁੜੇ ਧੋਖਾਧੜੀ ਅਤੇ ਫਿਸ਼ਿੰਗ ਈਮੇਲਸ ਲਗਾਤਾਰ ਵੱਧ ਰਹੀਆਂ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸਰਕਾਰ ਨੇ ਬੈਂਕ ਗਾਹਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ, ਤਾਂ ਜੋ ਗਾਹਕ ਆਪਣੇ ਆਪ ਨੂੰ ਇਨ੍ਹਾਂ ਫਰੋੜ ਈਮੇਲਸ ਤੋਂ ਬਚਾ ਸਕਣ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਸਾਈਬਰ ਸੇਫਟੀ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ ਟਵਿੱਟਰ ਹੈਂਡਲ ਰਾਹੀਂ ਗਾਹਕਾਂ ਨੂੰ ਬੈਂਕਿੰਗ ਲਈ ਦੋ ਈਮੇਲ ਖਾਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਟਵੀਟ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਖਾਤੇ ਦੀ ਵਰਤੋਂ ਬੈਂਕਿੰਗ ਸੰਚਾਰ ਲਈ ਕੀਤੀ ਜਾਵੇ ਜਦੋਂ ਕਿ ਦੂਸਰਾ ਵਿੱਤੀ ਲੈਣਦੇਣ ਲਈ ਵਰਤਿਆ ਜਾ ਸਕਦਾ ਹੈ।

ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿੱਤੀ ਲੈਣ-ਦੇਣ ਲਈ ਵਰਤਿਆ ਜਾਂਦਾ ਖਾਤਾ ਕਿਸੇ ਵੀ ਸੋਸ਼ਲ ਮੀਡੀਆ ਖਾਤੇ 'ਤੇ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ। ਨਾਲ ਹੀ, ਇਸ ਖਾਤੇ ਦੀ ਵਰਤੋਂ ਸੋਸ਼ਲ ਮੀਡੀਆ ਖਾਤੇ ਦੀ ਰਜਿਸਟ੍ਰੇਸ਼ਨ ਲਈ ਨਹੀਂ ਕਰਨੀ ਚਾਹੀਦੀ।


ਮੰਤਰਾਲੇ ਨੇ ਟਵੀਟ ਵਿੱਚ ਕਿਹਾ ਹੈ ਕਿ ਵੱਖ-ਵੱਖ ਵੈੱਬ ਬ੍ਰਾਊਜ਼ਰਾਂ ਵਿੱਚ ਆਟੇ-ਫਿਲ ਆਪਸ਼ਨ 'ਚ ਅਹਿਮ ਜਾਣਕਾਰੀ ਜਿਵੇਂ ਕਿ ਸੀਵੀਵੀ, ਐਕਸਪਾਇਰੀ ਡੇਟ, ਕਾਰਡ ਨੰਬਰ, ਅਕਾਉਂਟ ਨੰਬਰ ਆਦਿ ਦੀ ਸਾਵਧਾਨੀ ਨਾਲ ਵਰਤੋਂ ਕਰਨ ਲਈ ਵੀ ਕਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904