ਨਵੀਂ ਦਿੱਲੀ: ਮਾਨਸੂਨ 'ਚ ਜੁਲਾਈ ਦੌਰਾਨ ਔਸਤ ਤੋਂ ਕਰੀਬ 10 ਫੀਸਦ ਘੱਟ ਬਾਰਸ਼ ਹੋਈ, ਜਦਕਿ ਅਗਸਤ 'ਚ 44 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਅਗਸਤ 'ਚ ਹੁਣ ਤਕ ਔਸਤ ਤੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਹਾਲਾਂਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ, ਅਗਲੇ ਮਹੀਨੇ ਸਤੰਬਰ 'ਚ ਮਾਨਸੂਨ ਦੀ ਰਫ਼ਤਾਰ ਮੰਦੀ ਹੋ ਸਕਦੀ ਹੈ।


ਅਗਸਤ ਮਹੀਨੇ 'ਚ ਜ਼ੋਰਦਾਰ ਬਾਰਸ਼ ਹੋਈ:


IMD ਦੇ ਡਾਇਰੈਕਟਰ ਡਾ.ਮ੍ਰਿਤੁੰਜਿਆ ਮਹਾਪਾਤਰ ਨੇ ਕਿਹਾ, ਮਾਨਸੂਨ ਸਬੰਧੀ ਹੁਣ ਤਕ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ। ਅਗਸਤ ਮਹੀਨੇ 'ਚ ਜ਼ੋਰਦਾਰ ਬਾਰਸ਼ ਹੋਈ, ਪਰ ਅਗਲੇ ਮਹੀਨੇ ਸਤੰਬਰ 'ਚ ਮਾਨਸੂਨ ਦੀ ਰਫ਼ਤਾਰ ਹੌਲ਼ੀ-ਹੌਲ਼ੀ ਕਮਜ਼ੌਰ ਪੈ ਸਕਦੀ ਹੈ। ਪਰ ਜਿੰਨ੍ਹਾਂ ਇਲਾਕਿਆਂ 'ਚ ਹੁਣ ਤਕ ਘੱਟ ਬਾਰਸ਼ ਹੋਈ ਉੱਥੇ ਬਾਰਸ਼ ਦੀ ਗਤੀਵਿਧੀ ਵਧ ਸਕਦੀ ਹੈ।


IMD ਦੀ ਤਾਜ਼ਾ ਰਿਪੋਰਟ ਮੁਤਾਬਕ ਇਕ ਅਗਸਤ ਤੋਂ 28 ਅਗਸਤ ਤਕ ਦੇਸ਼ਭਰ 'ਚ 296.2 ਮਿਲੀਮੀਟਰ ਬਾਰਸ਼ ਹੋਈ ਹੈ। ਜਦਕਿ ਮਹੀਨੇ ਦੌਰਾਨ ਔਸਤ ਬਾਰਸ਼ 237.2 ਮਿਲੀਮੀਟਰ ਹੁੰਦੀ ਹੈ। ਇਸ ਤਰ੍ਹਾਂ ਦੇਸ਼ ਭਰ 'ਚ ਅਗਸਤ 'ਚ ਔਸਤ ਤੋਂ 25 ਫੀਸਦ ਜ਼ਿਆਦਾ ਬਾਰਸ਼ ਹੋਈ ਹੈ। ਇਸ ਤੋਂ ਪਹਿਲਾਂ 1976 'ਚ ਅਗਸਤ ਮਹੀਨੇ ਦੌਰਾਨ ਔਸਤ ਤੋਂ 28.4 ਫੀਸਦ ਜ਼ਿਆਦਾ ਬਾਰਸ਼ ਹੋਈ ਸੀ। ਜਦਕਿ 1901 ਤੋਂ ਲੈਕੇ 2020 ਦੌਰਾਨ ਅਗਸਤ 'ਚ ਸਭ ਤੋਂ ਜ਼ਿਆਦਾ ਬਾਰਸ਼ 1926 'ਚ ਹੋਈ ਸੀ। ਜਦ ਔਸਤ ਤੋਂ 33 ਫੀਸਦ ਜ਼ਿਆਦਾ ਬਾਰਸ਼ ਰਿਕਾਰਡ ਕੀਤਾ ਗਿਆ ਸੀ।


IMD ਦੇ ਅੰਕੜਿਆਂ ਦੇ ਮੁਤਾਬਕ ਅਗਸਤ 'ਚ ਸਭ ਤੋਂ ਜ਼ਿਆਦਾ ਬਾਰਸ਼ ਮੱਧ ਭਾਰਤ 'ਚ ਹੋਈ ਹੈ। ਜੋਕਿ ਔਸਤ ਤੋਂ 57 ਫੀਸਦ ਜ਼ਿਆਦਾ ਹੈ। ਪੂਰਬ ਅਤੇ ਉੱਤਰ-ਪੂਰਬ ਭਾਰਤ 'ਚ ਔਸਤ ਤੋਂ 18 ਫੀਸਦ ਘੱਟ ਬਾਰਸ਼ ਹੋਈ ਹੈ। ਅਗਸਤ 'ਚ ਉੱਤਰ-ਪੱਛਮ ਭਾਰਤ 'ਚ ਔਸਤ ਤੋਂ ਇਕ ਫੀਸਦ ਜ਼ਿਆਦਾ ਦੱਖਣੀ ਪ੍ਰਾਇਦੀਪ ਭਾਰਤ 'ਚ ਔਸਤ ਤੋਂ 42 ਫੀਸਦ ਜ਼ਿਆਦਾ ਬਾਰਸ਼ ਰਿਕਾਰਡ ਕੀਤੀ ਗਈ ਹੈ।


ਆਈਐਮਡੀ ਦੇ ਅੰਕੜਿਆਂ ਮੁਤਾਬਕ, ਚਾਲੂ ਮਾਨਸੂਨ ਸੀਜ਼ਨ 'ਚ ਇਕ ਜੂਨ ਤੋਂ ਲੈਕੇ 28 ਅਗਸਤ ਤਕ ਦੇਸ਼ਭਰ 'ਚ 749.6 ਮਿਲੀਮੀਟਰ ਦੀ ਬਾਰਸ਼ ਹੋਈ। ਜਦਕਿ ਇਸ ਦੌਰਾਨ ਔਸਤ ਬਾਰਸ਼ 689.4 ਮਿਲੀਮੀਟਰ ਹੁੰਦੀ ਹੈ। ਔਸਤ ਤੋਂ 20 ਫੀਸਦ ਤੋਂ ਜ਼ਿਆਦਾ ਘੱਟ ਬਾਰਸ਼ ਵਾਲੇ ਇਲਾਕਿਆਂ 'ਚ ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਤੋਂ ਇਲਾਵਾ ਜੰਮੂ-ਕਸ਼ਮੀਰ ਤੇ ਲੱਦਾਖ ਸ਼ਾਮਲ ਹੈ।


ਅੱਜ ਹੈ 'ਰਾਸ਼ਟਰੀ ਖੇਡ ਦਿਵਸ', ਜਾਣੋ ਕਿਉਂ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਇਹ ਦਿਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ