Gang Rape Case - ਹੈਦਰਾਬਾਦ ਦੇ ਬਾਹਰੀ ਇਲਾਕੇ 'ਚ ਇਕ ਅਨਾਥ ਲੜਕੀ ਨਾਲ ਅੱਠ ਵਿਅਕਤੀਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਬਦਮਾਸ਼ ਇੱਕ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਵਿੱਚੋਂ ਤਿੰਨ ਨੇ ਇੱਕ 15 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ। ਗੁੱਸੇ 'ਚ ਆਏ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਾਕਾਰ ਖਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਲੜਕੀ ਦਾ ਇੱਕ 14 ਸਾਲ ਦਾ ਭਰਾ ਹੈ। ਉਨ੍ਹਾਂ ਦੇ ਮਾਪੇ ਨਹੀਂ ਹਨ।
ਪੀੜਤ ਲੜਕੀ ਕੁਝ ਹਫ਼ਤੇ ਪਹਿਲਾਂ ਮੀਰਪੇਟ ਸਥਿਤ ਆਪਣੇ ਚਚੇਰੇ ਭਰਾ ਦੇ ਘਰ ਆਇਆ ਸੀ। ਇਸ ਦੌਰਾਨ ਸੋਮਵਾਰ ਸਵੇਰੇ ਉਹ ਗੁਆਂਢ ਦੇ ਤਿੰਨ ਹੋਰ ਬੱਚਿਆਂ ਨਾਲ ਘਰ 'ਚ ਸੀ ਤਾਂ ਚਾਕੂਆਂ ਨਾਲ ਲੈਸ 8 ਵਿਅਕਤੀ ਜ਼ਬਰਦਸਤੀ ਘਰ 'ਚ ਦਾਖਲ ਹੋ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ, "ਉਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਲੜਕੀ ਨੂੰ ਉੱਪਰ ਲੈ ਗਏ, ਜਦਕਿ ਬਾਕੀਆਂ ਨੇ ਚਾਕੂ ਦੀ ਨੋਕ 'ਤੇ ਉਸਦੇ ਭਰਾ ਅਤੇ ਹੋਰ ਬੱਚਿਆਂ ਨੂੰ ਧਮਕਾਇਆ। ਤਿੰਨਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ।"
ਇਸ ਜੁਰਮ ਦੀ ਖ਼ਬਰ ਫੈਲਦਿਆਂ ਹੀ ਮੀਰਪੇਟ ਦੇ ਮੇਅਰ ਪਾਰੀਜਾਤ ਰੈਡੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਬਲਾਤਕਾਰ ਪੀੜਤਾ ਦੇ ਘਰ ਦੇ ਨੇੜੇ ਮੁੱਖ ਸੜਕ ਨੂੰ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੇ ਬਾਅਦ ਵਿੱਚ ਕਿਹਾ ਕਿ ਰੈਡੀ ਅਤੇ ਪਾਰਟੀ ਦੇ ਹੋਰ ਨੇਤਾਵਾਂ 'ਤੇ ਹੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।
ਜਦੋਂ ਲੜਕੀ ਨੇ ਮਦਦ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੀੜਤਾ ਦੇ ਭਰਾ ਨੇ ਗੁਆਂਢੀਆਂ ਨੂੰ ਦੱਸਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਦੋਸ਼ੀਆਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਇਹ ਵੀ ਜਾਂਚ ਕਰ ਰਹੇ ਹਾਂ ਕਿ ਕੀ ਉਨ੍ਹਾਂ ਦੇ ਪੀੜਤ ਪਰਿਵਾਰ ਨਾਲ ਪੁਰਾਣੇ ਸਬੰਧ ਸਨ।"
ਲੜਕੀ ਦੇ ਛੋਟੇ ਭਰਾ ਨੇ ਦੱਸਿਆ ਕਿ ਉਹ ਸ਼ੁਰੂ ਵਿੱਚ ਦੱਖਣੀ ਹੈਦਰਾਬਾਦ ਦੇ ਲਾਲ ਬਾਜ਼ਾਰ ਖੇਤਰ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ ਅਤੇ ਅਨਾਥ ਹੋਣ ਤੋਂ ਬਾਅਦ ਆਪਣੇ ਚਚੇਰੇ ਭਰਾ ਨਾਲ ਰਹਿਣ ਲਈ ਆਏ ਸਨ। ਲੜਕੇ ਨੇ ਦੱਸਿਆ ਕਿ ਉਹ ਫਲੈਕਸ ਬੋਰਡ ਦੀ ਦੁਕਾਨ 'ਤੇ ਕੰਮ ਕਰਦਾ ਸੀ ਜਦਕਿ ਉਸ ਦੀ ਭੈਣ ਦਿਲਸੁਖਨਗਰ 'ਚ ਕੱਪੜਿਆਂ ਦੀ ਦੁਕਾਨ 'ਤੇ ਸੇਲਜ਼ ਗਰਲ ਵਜੋਂ ਕੰਮ ਕਰਦੀ ਸੀ।