Chandrayaan 3: ਜਦੋਂ ਭਾਰਤ ਦਾ ਚੰਦਰਯਾਨ-3 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣੀ ਸਾਫਟ ਲੈਂਡਿੰਗ ਕਰੇਗਾ, ਤਾਂ ਇਤਿਹਾਸ ਵਿੱਚ ਭਾਰਤ ਦਾ ਨਾਮ ਦਰਜ ਹੋ ਜਾਵੇਗਾ। ਉੱਥੇ ਹੀ ਭਾਰਤ ਚੰਦਰਮਾ 'ਤੇ ਪਹੁੰਚਣ ਵਾਲਾ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੌਥਾ ਦੇਸ਼ ਬਣ ਜਾਵੇਗਾ।
ਚੰਦਰਯਾਨ-3 ਨੇ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਵਿੱਚ ਭਾਰਤ ਦੇ ਮੁੱਖ ਪੁਲਾੜ ਸੰਗਠਨ ਤੋਂ ਚੰਦਰਮਾ ਵੱਲ ਆਪਣਾ ਇੱਕ ਮਹੀਨੇ ਦਾ ਮਿਸ਼ਨ ਸ਼ੁਰੂ ਕੀਤਾ ਸੀ। ਇਸ ਮਿਸ਼ਨ ਦੀ 23 ਅਗਸਤ ਨੂੰ 18:04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਆਪਣੀ ਲੈਂਡਿੰਗ ਪੂਰੀ ਕਰਨ ਦੀ ਉਮੀਦ ਹੈ।
2019 ਵਿੱਚ ਚੰਦਰਯਾਨ-2 ਦੇ ਰੂਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਤੋਂ ਬਾਅਦ ਚੰਦਰਯਾਨ-3 ਦੀ ਚੰਦਰਮਾ 'ਤੇ ਸੋਫਟ ਲੈਂਡਿੰਗ ਕਰਵਾਉਣ ਦੀ ਭਾਰਤ ਦੀ ਦੂਜੀ ਕੋਸ਼ਿਸ਼ ਹੈ। ਦੱਸ ਦਈਏ ਕਿ 2019 ਵਿੱਚ ਚੰਦਰਯਾਨ-2 ਦਾ ਲੈਂਡਿੰਗ ਨੂੰ ਪੂਰਾ ਕਰਨ ਤੋਂ ਕੁਝ ਮਿੰਟ ਪਹਿਲਾਂ ਇਸਰੋ ਦੇ ਸਪੇਸ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਸੀ।
ਇਹ ਵੀ ਪੜ੍ਹੋ: Himachal Rains: ਹਿਮਾਚਲ ਪ੍ਰਦੇਸ਼ ਵਿੱਚ ਦੋ ਮਹੀਨਿਆਂ ਵਿੱਚ ਢਹਿ ਢੇਰੀ ਹੋਏ 2 ਹਜ਼ਾਰ ਤੋਂ ਵੱਧ ਘਰ, 8099.56 ਕਰੋੜ ਰੁਪਏ ਦਾ ਨੁਕਸਾਨ
ਜਦੋਂ ਕਿ ਚੰਦਯਾਨ-3 ਪੁਲਾੜ ਵਿੱਚ ਆਪਣੀ ਲੈਂਡਿੰਗ ਲਈ ਤਿਆਰੀ ਕਰ ਰਿਹਾ ਹੈ, ਇਸ ਬਾਰੇ ਕਈ ਪੋਸਟਾਂ ਰੋਜ਼ਾਨਾ X ਦੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸੋਮਵਾਰ ਨੂੰ PIB ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਚੰਦਰਯਾਨ-3 ਦੀ ਲਾਂਚਿੰਗ ਤੋਂ ਲੈ ਕੇ ਸਾਫਟ ਲੈਂਡਿੰਗ ਤੱਕ ਦੇ ਪੂਰੇ ਸਫਰ ਨੂੰ ਖੂਬਸੂਰਤੀ ਨਾਲ ਤਿਆਰ ਕਰਕੇ 60 ਸੈਕਿੰਡ ਵਿੱਚ 'ਚ ਦਿਖਾਇਆ ਗਿਆ ਹੈ।