Betul Bus Overturns: ਛਿੰਦਵਾੜਾ ਤੋਂ ਪੋਲਿੰਗ ਡਿਊਟੀ ਤੋਂ ਬਾਅਦ ਪਰਤ ਰਹੀ ਹੋਮ ਗਾਰਡ ਅਤੇ ਪੁਲਿਸ ਮੁਲਾਜ਼ਮਾਂ ਨਾਲ ਭਰੀ ਬੱਸ ਪਲਟ ਗਈ। ਇਹ ਹਾਦਸਾ ਬੈਤੁਲ ਨੇੜੇ ਹਾਈਵੇਅ 'ਤੇ ਵਾਪਰਿਆ। ਇਸ ਹਾਦਸੇ 'ਚ ਕਈ ਸੁਰੱਖਿਆ ਕਰਮੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਬੱਸ ਬੇਕਾਬੂ ਹੋਏ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਪਲਟ ਗਈ। ਫਿਲਹਾਲ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ।








ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਾਹਪੁਰ ਥਾਣੇ ਦੇ ਪੜਹਟਾ ਘਾਟ ਨੇੜੇ ਸ਼ਨੀਵਾਰ ਤੜਕੇ ਕਰੀਬ 4.15 ਵਜੇ ਵਾਪਰਿਆ। ਬੱਸ ਵਿੱਚ ਹੋਮ ਗਾਰਡ ਅਤੇ ਰਾਜਗੜ੍ਹ ਜ਼ਿਲ੍ਹੇ ਦੇ 5 ਪੁਲਿਸ ਮੁਲਾਜ਼ਮ ਸਵਾਰ ਸਨ। ਸਾਰੇ ਛਿੰਦਵਾੜਾ ਤੋਂ ਚੋਣ ਡਿਊਟੀ ਕਰ ਕੇ ਵਾਪਸ ਰਾਜਗੜ੍ਹ ਜਾ ਰਹੇ ਸਨ ਪਰ ਬੈਤੂਲ ਵਿੱਚ ਹਾਦਸਾ ਵਾਪਰ ਗਿਆ।






8 ਜਵਾਨ ਗੰਭੀਰ ਜ਼ਖਮੀ, ਜ਼ਿਲਾ ਹਸਪਤਾਲ 'ਚ ਰੈਫਰ


ਨਿਊਜ਼ ਏਜੰਸੀ ਪੀਟੀਆਈ ਨੂੰ ਹਸਪਤਾਲ ਪ੍ਰਸ਼ਾਸਨ ਤੋਂ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਸ਼ਾਹਪੁਰ ਦੇ ਸਿਹਤ ਕੇਂਦਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੰਭੀਰ ਰੂਪ 'ਚ ਜ਼ਖਮੀ ਹੋਏ 8 ਜਵਾਨਾਂ ਨੂੰ ਜ਼ਿਲਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ।


ਹਾਦਸੇ ਦਾ ਕਾਰਨ ਕੀ ?


ਦੱਸਿਆ ਜਾ ਰਿਹਾ ਹੈ ਕਿ ਛਿੰਦਵਾੜਾ ਤੋਂ ਰਾਜਗੜ੍ਹ ਨੂੰ ਜਾਂਦੇ ਸਮੇਂ ਬੈਤੂਲ 'ਚ ਬੱਸ ਦੇ ਸਾਹਮਣੇ ਇਕ ਟਰੱਕ ਆ ਗਿਆ, ਜਿਸ ਤੋਂ ਬਚਣ ਲਈ ਡਰਾਈਵਰ ਨੇ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਸੇ ਦੌਰਾਨ ਵਾਪਰਿਆ ਅਤੇ ਬੱਸ ਪਲਟ ਗਈ।
 


Read MOre: Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?