ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਅੰਤਰਿਮ ਰਾਹਤ ਮਿਲ ਗਈ ਹੈ। ਆਈਐਨਐਕਸ ਮੀਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਈਡੀ ਵੱਲੋਂ ਗ੍ਰਿਫ਼ਤਾਰੀ ਕੀਤੇ ਜਾਣ 'ਤੇ ਰੋਕ ਲਾ ਦਿੱਤੀ ਹੈ।
ਹਾਲਾਂਕਿ, ਸਰਬਉੱਚ ਅਦਾਲਤ ਨੇ ਸੀਬੀਆਈ ਵੱਲੋਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਦਖ਼ਲ ਨਹੀਂ ਦਿੱਤਾ। ਉਹ ਹੁਣ 26 ਅਗਸਤ ਤਕ ਸੀਬੀਆਈ ਦੀ ਰਿਮਾਂਡ ਵਿੱਚ ਰਹਿਣਗੇ। ਜਸਟਿਸ ਆਰ, ਬਾਨੂਮਤੀ ਤੇ ਏ.ਐਸ. ਬੋਪੰਨਾ ਦੀ ਬੈਂਚ ਹੁਣ ਦੋਵਾਂ ਮਾਮਲਿਆਂ ਦੀ ਸੁਣਵਾਈ 26 ਅਗਸਤ ਨੂੰ ਕਰੇਗੀ।
ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਸੀਬੀਆਈ ਨੇ ਪੀ. ਚਿਦੰਬਰਮ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬੀਤੇ ਦਿਨ ਅਦਾਲਤ ਨੇ ਜਾਂਚ ਏਜੰਸੀ ਨੂੰ ਚਿਦੰਬਰਮ ਦਾ ਪੰਜ ਦਿਨ ਦਾ ਰਿਮਾਂਡ ਵੀ ਦੇ ਦਿੱਤਾ ਸੀ। ਚਿਦੰਬਰਮ ਨੇ ਸੁਪਰੀਮ ਕੋਰਟ ਤੋਂ ਰਾਹਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਜਲਦੀ ਨਾ ਸੁਣਵਾਈ ਕਰਦਿਆਂ ਅੱਜ ਉਨ੍ਹਾਂ ਦੀ ਅਰਜ਼ੀ 'ਤੇ ਫੈਸਲਾ ਸੁਣਾਇਆ ਹੈ। ਹੁਣ ਚਿਦੰਬਰਮ ਬਾਰੇ ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ।
ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਦਿੱਤੀ ਰਾਹਤ, ਪਰ ਸੀਬੀਆਈ ਤੋਂ ਨਹੀਂ ਛੁੱਟਿਆ ਖਹਿੜਾ
ਏਬੀਪੀ ਸਾਂਝਾ
Updated at:
23 Aug 2019 02:24 PM (IST)
ਸਰਬਉੱਚ ਅਦਾਲਤ ਨੇ ਸੀਬੀਆਈ ਵੱਲੋਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਦਖ਼ਲ ਨਹੀਂ ਦਿੱਤਾ। ਉਹ ਹੁਣ 26 ਅਗਸਤ ਤਕ ਸੀਬੀਆਈ ਦੀ ਰਿਮਾਂਡ ਵਿੱਚ ਰਹਿਣਗੇ। ਜਸਟਿਸ ਆਰ, ਬਾਨੂਮਤੀ ਤੇ ਏ.ਐਸ. ਬੋਪੰਨਾ ਦੀ ਬੈਂਚ ਹੁਣ ਦੋਵਾਂ ਮਾਮਲਿਆਂ ਦੀ ਸੁਣਵਾਈ 26 ਅਗਸਤ ਨੂੰ ਕਰੇਗੀ।
- - - - - - - - - Advertisement - - - - - - - - -