ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ‘ਚ ਤਣਾਅ ਵਧਦਾ ਜਾ ਰਿਹਾ ਹੈ। ਖੁਫੀਆ ਜਾਣਕਾਰੀ ਤੋਂ ਬਾਅਦ ਸਰਹੱਦ 'ਤੇ ਭਾਰਤੀ ਫੌਜ ਚੌਕਸ ਹੋ ਗਈ ਹੈ। ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਨੇ ਕੰਟਰੋਲ ਲਾਈਨ ਯਾਨੀ ਐਲਓਸੀ ‘ਤੇ 100 ਕਮਾਂਡੋ ਤਾਇਨਾਤ ਕੀਤੇ ਹਨ।
ਇਹ ਭਾਰਤੀ ਸੈਨਿਕਾਂ ਖਿਲਾਫ ਕੁਝ ਉਸੇ ਤਰ੍ਹਾਂ ਦਾ ਕਰਨ ਦੀ ਸਾਜ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਦਾ ਬਦਨਾਮ ਬੈਟ ਦਸਤਾ ਕਰਦਾ ਹੈ। ਇਨ੍ਹਾਂ ਕਮਾਂਡੋਜ਼ ਨਾਲ ਜੈਸ਼-ਏ-ਮੁਹਮੰਦ ਦੇ ਅੱਤਵਾਦੀ ਵੀ ਹਨ। ਭਾਰਤੀ ਸੈਨਾ ਦੁਸ਼ਮਣ ਦੀਆਂ ਇਨ੍ਹਾਂ ਹਰਕਤਾਂ ‘ਤੇ ਪੂਰੀ ਨਜ਼ਰ ਰੱਖ ਰਹੀ ਹੈ।
ਨਿਊਜ਼ ਏਜੰਸੀ ਨੇ ਭਾਰਤੀ ਸੈਨਿਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਸੈਨਾ ਦੇ ਕਮਾਂਡੋਜ਼ ਨਾਲ ਜੈਸ਼ ਤੇ ਦੂਜੇ ਅੱਤਵਾਦੀ ਸੰਗਠਨਾਂ ਦੇ ਟ੍ਰੇਂਨਡ ਅੱਤਵਾਦੀ ਵੀ ਹਨ। ਪਾਕਿਸਤਾਨੀ ਕਮਾਂਡੋ ਸੀਮਾ ‘ਤੇ ਲਗਾਤਾਰ ਗੋਲ਼ੀਬਾਰੀ ਕਰ ਰਹੇ ਹਨ। ਭਾਰਤੀ ਸੈਨਾ ਵੀ ਜਵਾਬੀ ਕਾਰਵਾਈ ਰ ਰਹੀ ਹੈ। ਸੈਨਾ ਨੇ ਸਰ ਕਰੀਕ ਰੇਖਾ ਕੋਲ ਵੀ ਪਾਕਿਸਤਾਨੀ ਕਮਾਂਡੋਜ਼ ਦੀ ਹਰਕਤ ਨੂੰ ਨੋਟ ਕੀਤਾ ਹੈ।
ਹਾਲ ਹੀ ‘ਚ ਸੈਨਾ ਨੂੰ ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਜੈਸ਼ ਨੇ ਲੀਪਾ ਘਾਟੀ ‘ਚ ਅਫਗਾਨਿਸਤਾਨ ਦੇ 12 ਜਹਾਦੀ ਭੇਜੇ ਹਨ ਜੋ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜੇਹਾਦੀ ਭਾਰਤੀ ਸੈਨਾ ਦੇ ਟਿਕਾਣਿਆਂ ‘ਤੇ ਹਮਲਾ ਕਰਨ ਦੀ ਸਾਜਿਸ਼ ਕਰ ਰਹੇ ਹਨ।
ਪਾਕਿਸਤਾਨ ਨੇ ਸਰਹੱਦ 'ਤੇ ਭੇਜੇ ਕਮਾਂਡੋ, ਭਾਰਤੀ ਫੌਜ ਵੀ ਡਟੀ
ਏਬੀਪੀ ਸਾਂਝਾ
Updated at:
28 Aug 2019 01:30 PM (IST)
ਭਾਰਤ ਤੇ ਪਾਕਿਸਤਾਨ ‘ਚ ਤਣਾਅ ਵਧਦਾ ਜਾ ਰਿਹਾ ਹੈ। ਖੁਫੀਆ ਜਾਣਕਾਰੀ ਤੋਂ ਬਾਅਦ ਸਰਹੱਦ 'ਤੇ ਭਾਰਤੀ ਫੌਜ ਚੌਕਸ ਹੋ ਗਈ ਹੈ। ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਨੇ ਕੰਟਰੋਲ ਲਾਈਨ ਯਾਨੀ ਐਲਓਸੀ ‘ਤੇ 100 ਕਮਾਂਡੋ ਤਾਇਨਾਤ ਕੀਤੇ ਹਨ।
- - - - - - - - - Advertisement - - - - - - - - -