ਜੰਮੂ: ਕੱਲ੍ਹ ਜੰਮੂ- ਕਸ਼ਮੀਰ ਦੇ ਨਗਰੋਟਾ ਤੇ ਸਾਂਭਾ 'ਚ ਅੱਤਵਾਦੀਆਂ ਦੇ ਡਬਲ ਅਟੈਕ ਤੋਂ ਬਾਅਦ ਪੂਰੀ ਰਾਤ ਪਾਕਿਸਤਾਨ ਆਪਣੀਆਂ ਕਰਤੂਤਾਂ ਦਾ ਮੁਜ਼ਾਹਰਾ ਕਰਦਾ ਰਿਹਾ। ਪਾਕਿ ਵਾਲੇ ਪਾਸੇ ਤੋਂ ਰਾਤ ਉੜੀ ਇਲਾਕੇ 'ਚ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਐਲਓਸੀ ਨਾਲ ਲੱਗੇ ਚੁਰੂੰਦਾ, ਸਿਲੀਕੋਟ ਤੇ ਗਵਾਟਾ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਗੋਲੀਬਾਰੀ ਦਾ ਭਾਰਤੀ ਫੌਜ ਵੱਲੋਂ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਪਰ ਅਜੇ ਤੱਕ ਇਸ ਫਾਇਰਿੰਗ 'ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।