ਸ਼੍ਰੀਨਗਰ: ਪਾਕਿਸਕਤਾਨ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਦਾ ਨਾਂ ਨਹੀਂ ਲੈ ਰਿਹਾ। ਚੀਨ ਨਾਲ ਮਿਲ ਕੇ ਪਾਕਿਸਤਾਨ ਲਗਾਤਾਰ ਭਾਰਤ ਖਿਲਾਫ ਸਾਜਿਸ਼ ਰਚਣ ਵਿੱਚ ਲੱਗਾ ਹੋਇਆ ਹੈ। ਆਏ ਦਿਨ ਪਾਕਿਸਤਾਨੀ ਫੌਜਾਂ ਸੀਜ਼ ਫਾਇਰ ਦੀ ਉਲੰਘਣਾ ਕਰਦੀਆਂ ਹਨ। ਸੋਮਵਾਰ ਨੂੰ ਪਾਕਿਸਤਾਨ ਲੜਾਕੂ ਜਹਾਜ਼ ਨੇ LOC ਦੇ ਬਹੁਤ ਨੇੜੇ ਦੀ ਉਡਾਣ ਭਰੀ।

ਇੱਕ ਰੱਖਿਆ ਬੁਲਾਰੇ ਨੇ ਕਿਹਾ, "ਲੜਾਕੂ ਜਹਾਜ਼ ਨੇ ਅੰਤਰਰਾਸ਼ਟਰੀ ਰਵਾਇਤ ਦੀ ਉਲੰਘਣ ਪੁਣਛ ਸੈਕਟਰ ਵਿੱਚ LOC ਨੇੜੇ ਉਡਾਣ ਭਰ ਕੇ ਕੀਤੀ ਹੈ। ਕਿਸੇ ਵੀ ਦੇਸ਼ ਦੇ ਲੜਾਕੂ ਜਹਾਜ਼ ਨੂੰ ਬਾਡਰ ਦੇ 10 ਕਿਲੋਮੀਟਰ ਦੀ ਸੀਮਾ ਦੇ ਅੰਦਰ ਉਡਾਣ ਭਰਨ ਦੀ ਇਜਾਜ਼ਤ ਨਹੀਂ।"

ਬੁਲਾਰੇ ਨੇ ਕਿਹਾ, "ਪੁਣਛ ਵਿੱਚ LOC ਨੇੜੇ ਇੱਕ ਜੈਟ ਸਟ੍ਰੀਮ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਸੀ। ਹਾਲ ਹੀ ਵਿੱਚ LOC ਨੇੜੇ ਕੁਝ ਡ੍ਰੋਨ ਵੀ ਦੇਖੇ ਗਏ ਸੀ। ਹਾਲਾਂਕਿ ਸੀਮਾ ਸੁਰੱਖਿਆ ਨੂੰ ਲੈ ਕੇ ਸੈਨਾ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੈਨਾ ਇਹ ਪਤਾ ਲਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਕਿ ਇਹ ਕਿਸ ਪ੍ਰਕਾਰ ਦਾ ਜੈਟ ਸੀ। ਇਸ ਦੇ ਨਾਲ ਹੀ ਬਾਡਰ ਨਾਲ ਲੱਗਦੇ ਪਿੰਡਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਹਾਲ ਹੀ ਵਿੱਚ ਨਾਗਰੋਟਾ ਦੇ ਬਨੋਟਾ ਟੌਲ ਪਲਾਜ਼ਾ ਤੇ ਪਾਕਿਸਤਾਨ ਤੋਂ ਘੁਸਪੈਠ ਕਰਨ ਵਾਲੇ ਚਾਰ ਅੱਤਵਾਦੀ ਮਾਰੇ ਗਏ ਸੀ। ਭਾਰਤ ਦੀ ਸਰਹੱਦ 'ਤੇ ਚੌਕਸੀ ਵਧਾਉਣ ਨਾਲ ਪਾਕਿਸਤਾਨ ਨਿਰਾਸ਼ ਹੋ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਤੱਕ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੀ ਉਲੰਘਣਾ 3000 ਤੋਂ ਵੀ ਜ਼ਿਆਦਾ ਵਾਰ ਕੀਤੀ ਜਾ ਚੁੱਕੀ ਹੈ।