ਨਵੀਂ ਦਿੱਲੀ: ਜੇਕਰ ਤੁਸੀਂ ਆਪਣਾ ਪੈਨ ਕਾਰਡ, ਆਧਾਰ ਕਾਰਡ ਨਾਲ ਹੁਣ ਤਕ ਲਿੰਕ ਨਹੀਂ ਕੀਤਾ ਤਾਂ ਜਲਦੀ ਕਰ ਲਓ। ਜੇਕਰ ਤੁਸੀਂ 30 ਸਤੰਬਰ ਤਕ ਅਜਿਹਾ ਨਹੀਂ ਕੀਤਾ ਤਾਂ ਇਨਕਮ ਟੈਕਸ ਵਿਭਾਗ ਮੁਤਾਬਕ ਤੁਹਾਡਾ ਪੈਨ ਕਾਰਡ ਇਨਵੈਲਿਡ ਹੋ ਜਾਵੇਗਾ। ਜੁਲਾਈ ‘ਚ ਪੇਸ਼ ਕੀਤੇ ਗਏ ਬਜਟ ਨੇ ਪੈਨ-ਆਧਾਰ ਲਿੰਕਿੰਗ ਨਿਯਮਾਂ ਨੂੰ ਬਦਲ ਦਿੱਤਾ। ਪਹਿਲਾਂ ਜਦੋਂ ਇਹ ਕਾਨੂੰਨ 2017 ‘ਚ ਪੇਸ਼ ਕੀਤਾ ਗਿਆ ਸੀ ਤਾਂ ਇਸ ‘ਚ ਕਿਹਾ ਕਿ ਸੀ ਕਿ ਜੇਕਰ ਪੈਨ ਨੂੰ ਤੈਅ ਸਮੇਂ ਤਕ ਆਧਾਰ ਨਾਲ ਨਹੀਂ ਜੋੜਿਆ ਗਿਆ ਤਾਂ ਪੈਨ ਅਵੈਧ ਹੋ ਜਾਣਗੇ।


ਮਾਹਿਰਾਂ ਮੁਤਾਬਕ 30 ਸਤੰਬਰ ਦੀ ਸੂਚਿਤ ਤਾਰੀਖ ਤਕ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ‘ਤੇ ਅੱਗੇ ਕੀ ਹੋਵੇਗਾ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਸਰਕਾਰ ਦਾ ਅਜੇ ਇਹ ਸਾਫ ਕਰਨਾ ਬਾਕੀ ਹੈ ਕਿ ਕੀ ਆਧਾਰ ਦੇ ਨਾਲ ਇੱਕ ਅਵੈਧ ਹੋਏ ਪੈਨ ਨੂੰ ਫੇਰ ਤੋਂ ਵੈਧ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਇਸ ਬਾਰੇ ਆਈਟੀਆਰ ਫਾਈਲ ਕਰਨ ਵਾਲੀ ਵੈੱਬਸਾਈਟ, Tax2win.in ਦੇ ਸੀਈਓ ਤੇ ਸੰਸਥਾਪਕ ਅਭਿਸ਼ੇਕ ਸੋਨੀ ਨੇ ਕਿਹਾ, “ਇਨਕਮ ਕਾਨੂੰਨ ਮੁਤਾਬਕ ਜੇਕਰ ਆਧਾਰ-ਪੈਨ ਨਾਲ ਲਿੰਕ ਨਹੀਂ ਤਾਂ ਕਰਦਾਤਾ ਦਾ ਪੈਨ ਇਨ-ਆਪਰੇਟਿਵ ਹੋ ਜਾਵੇਗਾ। ਇਸ ਦਾ ਮਤਲਬ ਕਿ ਕਰਦਾਤਾ ਪੈਨ ਦਾ ਇਸਤੇਮਾਲ ਨਹੀਂ ਕਰ ਪਾਵੇਗਾ ਤੇ ਇਹ ਮੰਨਿਆ ਜਾਵੇਗਾ ਕਿ ਉਹ ਪੈਨ ਨਹੀਂ ਰੱਖਦਾ।

ਹੁਣ ਜਾਣੋ ਕਿਵੇਂ ਕਰੀਏ ਲਿੰਕ:

ਜੇਕਰ ਤੁਸੀ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਨਕਮ ਵਿਭਾਗ ਦੀ ਵੈੱਬਸਾਈਟ www.incometaxindiaefiling.gov.in ‘ਤੇ ਜਾਓ।

ਇਸ ਤੋਂ ਬਾਅਦ ਤੁਹਾਨੂੰ ਵੈਬਸਾਈਟ ‘ਤੇ ਲਿੰਕ ਆਧਾਰ ਦਾ ਆਪਸ਼ਨ ਨਜ਼ਰ ਆਵੇਗਾ। ਲਿੰਕ ਆਧਾਰ ‘ਤੇ ਕਲਿੱਕ ਕਰੋ।

ਇਸ ‘ਤੇ ਕਲਿੱਕ ਕਰ ਇੱਕ ਨਵਾਂ ਵਿੰਡੋ ਖੁੱਲ੍ਹ ਜਾਵੇਗਾ।

ਨਵੇਂ ਵਿੰਡੋ ਪੇਜ਼ ‘ਤੇ ਆਪਣਾ ਆਧਾਰ ਨੰਬਰ, ਪੈਨ ਨੰਬਰ ਤੇ ਆਧਾਰ ਮੁਤਾਬਕ ਨਾਂ ਭਰਨਾ ਹੋਵੇਗਾ।

ਇਸ ਤੋਂ ਬਾਅਦ ਕੈਪਚਾ ਟਾਈਪ ਕਰੋ ਤੇ ਲਿੰਕ ਆਧਾਰ ‘ਤੇ ਕਲਿੱਕ ਕਰੋ।