ਚੰਡੀਗੜ੍ਹ: ਬੀਤੀ ਦੇਰ ਰਾਤ ਹਰਿਆਣਾ ਦੇ ਪਾਣੀਪਤ ਤੋਂ ਭਾਜਪਾ ਵਿਧਾਇਕ ਪ੍ਰਮੋਦ ਵਿਜ ਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਘਟਨਾ ਚੰਡੀਗੜ੍ਹ ਦੇ ਐਮਐਲਏ ਹੋਸਟਲ ਦੀ ਹੈ। ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਹੜਕੰਪ ਮੱਚ ਗਿਆ। ਉੱਥੇ ਹੋਰ ਕਾਰਾਂ ਵੀ ਖੜ੍ਹੀਆਂ ਸਨ ਪਰ ਵਿਧਾਇਕ ਦੀ ਕਾਰ ਨੂੰ ਹੀ ਅੱਗ ਲੱਗੀ।


ਉਧਰ, ਵਿਧਾਇਕ ਪ੍ਰਮੋਦ ਵਿਜ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਉੱਥੇ ਹੋਰ ਕਾਰਾਂ ਵੀ ਖੜ੍ਹੀਆਂ ਸਨ। ਸਿਰਫ ਮੇਰੀ ਕਾਰ ਨੂੰ ਹੀ ਅੱਗ ਕਿਉਂ ਲੱਗ ਗਈ? ਇਸ ਦੇ ਨਾਲ ਹੀ ਸੀਸੀਟੀਵੀ ਵਿੱਚ ਇੱਕ ਨੌਜਵਾਨ ਵੀ ਅੱਗ ਲਾਉਂਦਾ ਨਜ਼ਰ ਆ ਰਿਹਾ ਹੈ। ਇਸ ਲਈ ਇਹ ਮਾਮਲਾ ਕਾਫੀ ਸ਼ੱਕੀ ਹੋ ਗਿਆ ਹੈ। ਇਸ ਲਈ ਪੁਲਿਸ ਮਾਮਲੇ ਨੂੰ ਗੰਭਾਰਤਾ ਨਾਲ ਲੈ ਰਹੀ ਹੈ।

ਦੱਸ ਦਈਏ ਕਿ ਮੰਗਲਵਾਰ ਨੂੰ ਹਰਿਆਣਾ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਇਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਣੀਪਤ ਦੇ ਵਿਧਾਇਕ ਪ੍ਰਮੋਦ ਵਿਜ ਵੀ ਚੰਡੀਗੜ੍ਹ ਆਏ ਸੀ। ਉਨ੍ਹਾਂ ਨੂੰ ਰਾਤ ਨੂੰ ਅਚਾਨਕ ਕਾਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।

ਘਟਨਾ ਸਮੇਂ ਵਿਧਾਇਕ ਪੰਚਕੂਲਾ 'ਚ ਰਹਿ ਰਹੇ ਸਨ ਜਦਕਿ ਉਨ੍ਹਾਂ ਦਾ ਪੀਏ ਤੇ ਹੋਰ ਸਟਾਫ ਚੰਡੀਗੜ੍ਹ 'ਚ ਵਿਧਾਇਕ ਹੋਸਟਲ 'ਚ ਠਹਿਰਿਆ ਹੋਇਆ ਸੀ। ਅੱਗ ਦੀ ਘਟਨਾ ਵਿਧਾਇਕ ਹੋਸਟਲ 'ਚ ਹੀ ਵਾਪਰੀ ਸੀ।

ਪੁਲੀਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 

 



ਇਹ ਵੀ ਪੜ੍ਹੋ : ਬੀਜੇਪੀ ਦਾ ਐਲਾਨ , ਜੇ ਸਰਕਾਰ ਬਣੀ ਤਾਂ 50 ਰੁਪਏ 'ਚ ਮਿਲੇਗੀ ਸ਼ਰਾਬ ਦੀ ਬੋਤਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490