ਅਮਰਾਵਤੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਆਂਧਰਾ ਪ੍ਰਦੇਸ਼ ਵਿੱਚ 2024 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ 'ਤੇ ਸੂਬੇ ਦੇ ਲੋਕਾਂ ਨੂੰ 50 ਰੁਪਏ ਵਿੱਚ ਸ਼ਰਾਬ ਦੀ ਬੋਤਲ ਦੇਣ ਦਾ ਵਾਅਦਾ ਕੀਤਾ ਹੈ। ਇਹ ਐਲਾਨ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੋਮੂ ਵੀਰਰਾਜੂ ਨੇ ਕੀਤੀ। ਸੂਬੇ ਵਿੱਚ ਮਹਿੰਗੀ ਸ਼ਰਾਬ ਲਈ ਵੀਰਰਾਜੂ ਨੇ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰ ਕਾਂਗਰਸ ਸਰਕਾਰ ਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦੀ ਆਲੋਚਨਾ ਕੀਤੀ।


ਵੀਰਰਾਜੂ ਨੇ ਕਿਹਾ,‘ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਰਾਜ ਵਿੱਚ ਇੱਕ ਕਰੋੜ ਲੋਕ (ਸ਼ਰਾਬ) ਪੀਂਦੇ ਹਨ। ਤੁਸੀਂ ਭਾਜਪਾ ਨੂੰ ਵੋਟ ਦਿਓ, ਅਸੀਂ ਤੁਹਾਨੂੰ 75 ਰੁਪਏ ਦੀ ਸ਼ਰਾਬ ਦੇਵਾਂਗੇ। ਜੇ ਚੰਗੀ ਆਮਦਨ ਰਹੀ ਤਾਂ ਅਸੀਂ ਇਸ ਨੂੰ ਯਕੀਨੀ ਤੌਰ 'ਤੇ ਸਿਰਫ਼ 50 ਰੁਪਏ ਵਧੀਆ ਸ਼ਰਾਬ ਦੀ ਬੋਤਲ ਦੇਵਾਂਗੇ।’ ਮੌਜੂਦਾ ਸਮੇਂ ਵਿੱਚ ਸ਼ਰਾਬ ਦੀ ਬੋਤਲ 200 ਰੁਪਏ ਤੋਂ ਵੱਧ ਵਿੱਚ ਵਿਕਦੀ ਹੈ।

ਮੰਗਲਵਾਰ ਨੂੰ ਵਿਜੇਵਾੜਾ ਵਿੱਚ ਪਾਰਟੀ ਦੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਵੀਰਾਰਾਜੂ ਨੇ "ਮਾੜੀ" ਗੁਣਵੱਤਾ ਵਾਲੀ ਸ਼ਰਾਬ ਮਹਿੰਗੇ ਭਾਅ 'ਤੇ ਵੇਚਣ ਲਈ ਰਾਜ ਸਰਕਾਰ 'ਤੇ ਚੁਟਕੀ ਲਈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਸਾਰੇ ਨਕਲੀ ਬਰਾਂਡ ਮਹਿੰਗੇ ਭਾਅ ’ਤੇ ਵਿਕਦੇ ਹਨ, ਜਦੋਂ ਕਿ ਹਰਮਨ ਪਿਆਰੇ ਬਰਾਂਡ ਉਪਲਬਧ ਨਹੀਂ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਸ਼ਰਾਬ 'ਤੇ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਖਰਚ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਫਿਰ ਤੋਂ ਕਿਸੇ ਨਾ ਕਿਸੇ ਸਕੀਮ ਦੇ ਨਾਂ 'ਤੇ ਦਿੱਤਾ ਜਾਂਦਾ ਹੈ। ਵੀਰਰਾਜੂ ਨੇ ਕਿਹਾ ਕਿ ਸੂਬੇ 'ਚ ਇੱਕ ਕਰੋੜ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ 2024 ਦੀਆਂ ਚੋਣਾਂ 'ਚ ਇੱਕ ਕਰੋੜ ਲੋਕ ਭਾਜਪਾ ਨੂੰ ਵੋਟ ਦੇਣ। ਉਨ੍ਹਾਂ ਵਾਅਦਾ ਕੀਤਾ ਕਿ ‘ਕੁਆਲਿਟੀ’ ਸ਼ਰਾਬ 75 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਮਿਲੇਗੀ ਤੇ ਜੇਕਰ ਮਾਲੀਆ ਵਧਿਆ ਤਾਂ ਸ਼ਰਾਬ 50 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚੀ ਜਾਵੇਗੀ।
 

 


 


ਇਹ ਵੀ ਪੜ੍ਹੋ :ਇਹ ਚਾਰ ਰਾਸ਼ੀਆਂ ਵਾਲੇ ਲੋਕ ਹੁੰਦੇ ਸਭ ਤੋਂ ਵੱਧ ਹੁਸ਼ਿਆਰ, ਹਰ ਚੀਜ਼ ਵਿੱਚ ਜਿੱਤ ਹਾਸਲ ਕਰਕੇ ਲੈਂਦੇ ਚੈਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490